ਲੰਡਨ : ਬਰਤਾਨੀਆ ਵਿਚ ਕਿਰਪਾਨ ਧਾਰਨ ਕਰਨ ਵਾਲੇ ਇਕ ਸਿੱਖ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਦੇਸ਼ ਵਿਚ ਸਿੱਖਾਂ ਨੂੰ ਕਾਨੂੰਨੀ ਤੌਰ ‘ਤੇ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਹਾਸਲ ਹੋਣ ਦੇ ਬਾਵਜੂਦ ਇਹ ਕਾਰਵਾਈ ਕੀਤੀ ਗਈ। ਮੀਡੀਆ ਦੀਆਂ ਖਬਰਾਂ ਮੁਤਾਬਕ ਇਹ ਘਟਨਾ ਨਾਲ ਲੱਗਦੇ ਪੰਜਾਬੀ ਬਹੁਗਿਣਤੀ ਵਾਲੇ ਇਲਾਕੇ ਬਰਮਿੰਘਮ ਵਿਚ ਵਾਪਰੀ। ਸ਼ਹਿਰ ਦੀ ਬੁਲ ਸਟ੍ਰੀਟ ਵਿਖੇ ਵਾਪਰੀ ਇਸ ਘਟਨਾ ਦਾ ਵੀਡੀਓ ਤੁਰੰਤ ਹੀ ਵਾਇਰਲ ਹੋ ਗਿਆ। ਦੱਸਿਆ ਜਾਂਦਾ ਹੈ ਕਿ ਉਕਤ ਸਿੱਖ ਵਿਅਕਤੀ ਨੇ ਪੁਲਿਸ ਅਧਿਕਾਰੀ ਨੂੰ ਕਿਹਾ ਕਿ ਮੈਂ ਇਕ ਸਿੱਖ ਹਾਂ। ਮੈਂ ਬਰਤਾਨੀਆ ਦੇ ਕਾਨੂੰਨ ਮੁਤਾਬਕ ਕਿਰਪਾਨ ਨੂੰ ਧਾਰਨ ਕਰ ਸਕਦਾ ਹਾਂ ਪਰ ਪੁਲਿਸ ਅਧਿਕਾਰੀ ਨਹੀਂ ਮੰਨਿਆ। ਉਸ ਨੇ ਉਕਤ ਸਿੱਖ ‘ਤੇ ਹਮਲਾਵਰ ਹੋਣ ਦਾ ਦੋਸ਼ ਲਾਉਂਦੇ ਹੋਏ ਆਪਣੇ ਹੋਰ ਸਾਥੀ ਪੁਲਿਸ ਅਧਿਕਾਰੀ ਸੱਦ ਲਏ। ਬ੍ਰਿਟਿਸ਼-ਪੰਜਾਬੀ ਫੇਸਬੁੱਕ ਗਰੁੱਪ ਤੋਂ ਸਾਰੀ ਘਟਨਾ ਦੀ ਜਾਣਕਾਰੀ ਪੋਸਟ ਹੋਣ ਪਿੱਛੋਂ ‘ਬ੍ਰਿਟਿਸ਼ ਸਿੱਖ ਕੌਂਸਲ’ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕੌਂਸਲ ਦਾ ਕਹਿਣਾ ਹੈ ਕਿ ਜੇ ਉਹ ਸਿੱਖ ਸੀ ਤਾਂ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਸੀ। ਸਿੱਖਾਂ ਨੂੰ ਬਰਤਾਨੀਆ ਵਿਚ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਤੌਰ ‘ਤੇ ਆਗਿਆ ਹੈ।ਕਾਨੂੰਨ ਦੀ ਜਾਣਕਾਰੀ ਨਾ ਹੋਣ ਕਾਰਨ ਪੁਲਿਸ ਦੀ ਨਿੰਦਾ ਕੀਤੀ ਜਾ ਰਹੀ ਹੈ।ਵੈਸਟ ਮਿਡਲੈਕਸ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਬਰਮਿੰਘਮ ਵਿਚ ਗਸ਼ਤ ਕਰ ਰਹੀ ਪੁਲਿਸ ਨੇ ‘ਹਮਲਾਵਰ’ ਤੌਰ ‘ਤੇ ਪੇਸ਼ ਆ ਰਹੇ ਇਕ ਵਿਅਕਤੀ ਨਾਲ ਗੱਲਬਾਤ ਕੀਤੀ। ਉਸ ਨੂੰ ਸਹੀ ਢੰਗ ਨਾਲ ਪੇਸ਼ ਆਉਣ ਲਈ ਕਿਹਾ ਗਿਆ ਸੀ। ਇਸ ਦੇ ਵੱਧ ਹੋਰ ਕੋਈ ਕਾਰਵਾਈ ਉਕਤ ਵਿਅਕਤੀ ਵਿਰੁੱਧ ਨਹੀਂ ਕੀਤੀ ਗਈ।
Check Also
ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …