7.3 C
Toronto
Friday, November 7, 2025
spot_img
Homeਦੁਨੀਆਅਮਰੀਕਾ 'ਚ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕੀਤੀ ਜਾਵੇਗੀ ਸੜਕ

ਅਮਰੀਕਾ ‘ਚ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕੀਤੀ ਜਾਵੇਗੀ ਸੜਕ

ਹਿਊਸਟਨ : ਮਰਹੂਮ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ‘ਚ ਭਾਈਚਾਰੇ ਦੇ ਆਗੂ ਅਮਰੀਕਾ ਦੇ ਹਿਊਸਟਨ ਵਿਚ ਇਕ ਸਥਾਈ ਯਾਦਗਾਰ ਬਣਾਉਣ ਲਈ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਹੈਰਿਸ ਕਾਊਂਟ ਕਮਿਸ਼ਨਰ ਕੋਰਟ ਨੇ ਪਿਛਲੇ ਦਿਨੀਂ ਸੈਮ ਹਿਊਸਟਨ ਟੌਲਵੇਅ ਦੇ ਇਕ ਹਿੱਸੇ ਦਾ ਨਾਂ ਧਾਲੀਵਾਲ ਦੇ ਨਾਮ ‘ਤੇ ਰੱਖਣ ਦੀ ਸਿਫ਼ਾਰਸ਼ ਕੀਤੀ। ਕੋਰਟ ਦੇ ਮੈਂਬਰਾਂ ਨੇ ਪ੍ਰੈਸਿੰਕਟ 2 ਦੇ ਕਮਿਸ਼ਨਰ ਐਂਡਰੀਅਨ ਗਾਰਸੀਆ ਦੀ ਅਪੀਲ ਸਰਬਸੰਮਤੀ ਨਾਲ ਸਵੀਕਾਰ ਕਰ ਲਈ। ਉਨ੍ਹਾਂ ਨੇ ਟੈਕਸਸ 249 ਤੇ ਯੂਐੱਸ 290 ਵਿਚਾਲੇ ਰੋਡਵੇਅ ਦੇ ਇੱਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਰੱਖਣ ਦੀ ਅਪੀਲ ਕੀਤੀ ਸੀ। ਹਾਲਾਂਕਿ ਇਸ ਅਪੀਲ ਨੂੰ ਹੁਣੇ ਟੈਕਸਸ ਟਰਾਂਸਪੋਰਟ ਵਿਭਾਗ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਕਦਮ ਦਾ ਸਵਾਗਤ ਕਰਦੇ ਹੋਏ ਭਾਰਤ-ਅਮਰੀਕਾ ਚੈਂਬਰ ਆਫ਼ ਕਾਮਰਸ ਗਰੇਟਰ ਹਿਊਸਟਨ ਦੇ ਸੰਸਥਾਪਕ ਸਕੱਤਰ ਜਗਦੀਪ ਆਹਲੂਵਾਲੀਆ ਅਤੇ ਇਸੇ ਦੇ ਪ੍ਰਧਾਨ ਸਵਪਨ ਧੈਰਯਵਾਨ ਨੇ ਕਿਹਾ ਕਿ ਭਾਰਤੀ-ਅਮਰੀਕੀ ਨਾਇਕ ਨੂੰ ਇਹ ਸਨਮਾਨ ਦੇਣਾ ਉਚਿਤ ਹੋਵੇਗਾ। ਟਰੈਫਿਕ ਵਿਭਾਗ ‘ਚ ਤਾਇਨਾਤ 42 ਸਾਲਾ ਧਾਲੀਵਾਲ ਹੈਰਿਸ ਕਾਊਂਟੀ ‘ਚ ਸ਼ੈਰਿਫ ਦੇ ਸਹਾਇਕ ਦੇ ਰੂਪ ‘ਚ ਤਾਇਨਾਤ ਸੀ। ਉਹ ਪਹਿਲਾ ਅਜਿਹਾ ਸਿੱਖ ਅਧਿਕਾਰੀ ਸੀ ਜਿਸ ਨੂੰ ਡਿਊਟੀ ਦੌਰਾਨ ਆਪਣੇ ਧਾਰਮਿਕ ਚਿੰਨ੍ਹਾਂ ਦਾ ਇਸਤੇਮਾਲ ਕਰਨ ਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ।

RELATED ARTICLES
POPULAR POSTS