Breaking News
Home / ਦੁਨੀਆ / ਕੈਲੀਫੋਰਨੀਆ ‘ਚ ਪੰਜਾਬੀ ਡਰਾਈਵਰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ

ਕੈਲੀਫੋਰਨੀਆ ‘ਚ ਪੰਜਾਬੀ ਡਰਾਈਵਰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ

ਕੈਲੀਫੋਰਨੀਆ : ਅਮਰੀਕਾ ਦੀ ਇੰਡੀਆਨਾ ਸਟੇਟ ਪੁਲਿਸ ਨੇ ਬੇਕਰਸਫੀਲਡ (ਕੈਲੇਫੋਰਨੀਆ) ਨਿਵਾਸੀ 22 ਸਾਲਾ ਰਵਿੰਦਰ ਸਿੰਘ ਕਲੇਰ ਨੂੰ 5 ਮਿਲੀਅਨ ਡਾਲਰ ਕੀਮਤ ਦੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਵੀਗੋ ਕਾਉਂਟੀ ਇੰਡੀਆਨਾ ਵਿਖੇ 22 ਸਾਲਾ ਰਵਿੰਦਰ ਸਿੰਘ ਕਲੇਰ ਨੂੰ ਸਵੇਰਿਓ ਇੰਡੀਆਨਾ ਪੁਲਿਸ ਵੱਲੋਂ ਰੋਕਿਆ ਗਿਆ। ਤਲਾਸ਼ੀ ਲੈਣ ਮਗਰੋਂ ਉਸਦੇ ਸੈਮੀਂ ਟਰੱਕ ਵਿੱਚੋਂ 220 ਪੌਂਡ ਕੋਕੀਨ ਅਤੇ 65 ਪੌਂਡ ਮਿੱਥ ਬਰਾਮਦ ਹੋਈ। ਪੁਲਿਸ ਦੇ ਦੱਸਣ ਮੁਤਾਬਕ ਸਵੇਰਿਓ ਸਾਢੇ ਦਸ ਵਜੇ ਦੇ ਕਰੀਬ ਇੰਡੀਆਨਾ ਪੁਲਿਸ ਟਰੂਪਰ ਨੇ ਇੱਕ ਮੀਲ ਮਾਰਕਰ ਦੇ ਲਾਗੇ ਈਸਟਬੌਡ ਸਕੇਲ ਤੇ ਟਰੱਕ ਰੋਕਿਆ ਤਾਂ ਤਲਾਸ਼ੀ ਲੈਣ ਮਗਰੋਂ 22-ਸਾਲਾ ਟਰੱਕ ਡਰਾਈਵਰ ਰਵਿੰਦਰ ਕਲੇਰ ਜੋ ਕਿ ਬੇਕਰਸਫੀਲਡ ਨਿਵਾਸੀ ਹੈ, ਪਾਸੋਂ 5 ਮਿਲੀਅਨ ਡਾਲਰ ਦੀ ਕੀਮਤ ਦੀ ਕੋਕੀਨ ਅਤੇ ਮਿੱਥ ਬਰਾਮਦ ਕੀਤੀ ਗਈ। ਪੁਲਿਸ ਮੁਤਾਬਕ ਟਰੱਕ ਅਲੂਮੀਨਮ ਕਰੇਟਸ ਨਾਲ ਭਰਿਆ ਹੋਇਆ ਸੀ ਤੇ ਵਿੱਚ ਇਹ ਡਰੱਗ ਲਕੋਈ ਹੋਈ ਸੀ। ਰਵਿੰਦਰ ਮਾਲ ਲੈ ਕੇ ਕੈਲੇਫੋਰਨੀਆਂ ਤੋਂ ਓਹਾਇਓ ਸਟੇਟ ਨੂੰ ਜਾ ਰਿਹਾ ਸੀ। ਰਵਿੰਦਰ ‘ਤੇ ਨਸ਼ੀਲੇ ਪਦਾਰਥ ਰੱਖਣ ਅਤੇ ਇਨ੍ਹਾਂ ਦੀ ਤਸਕਰੀ ਕਰਨ ਦੇ ਦੋਸ਼ ਲੱਗੇ ਹਨ ਅਤੇ ਉਹ ਇੰਡੀਆਨਾ ਸਟੇਟ ਦੀ ਜੇਲ੍ਹ ਵਿੱਚ ਬੰਦ ਹੈ। ਪੁਲਸ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Check Also

ਯੂ ਐਨ ‘ਚ ਭਾਰਤ ਨੇ ਪਾਕਿਸਤਾਨ ਨੂੰ ਸੁਣਾਈਆਂ ਖਰੀਆਂ-ਖਰੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ :ਭਾਰਤ ਨੇ ਇਕ ਵਾਰਫਿਰ ਸੰਯੁਕਤ ਰਾਸ਼ਟਰ ਦੇ ਮੰਚ’ਤੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ। …