-5.7 C
Toronto
Monday, December 8, 2025
spot_img
Homeਦੁਨੀਆਪਠਾਨਕੋਟ ਹਮਲੇ ਸਬੰਧੀ ਭਾਰਤੀ ਜਾਂਚ ਟੀਮ ਜਾ ਸਕਦੀ ਹੈ ਪਾਕਿਸਤਾਨ

ਪਠਾਨਕੋਟ ਹਮਲੇ ਸਬੰਧੀ ਭਾਰਤੀ ਜਾਂਚ ਟੀਮ ਜਾ ਸਕਦੀ ਹੈ ਪਾਕਿਸਤਾਨ

6ਇਸਲਾਮਾਬਾਦ/ਬਿਊਰੋ ਨਿਊਜ਼
ਪਠਾਨਕੋਟ ਏਅਰ ਬੇਸ ਉੱਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਭਾਰਤੀ ਜਾਂਚ ਏਜੰਸੀ ਦੀ ਟੀਮ ਨੂੰ ਪਾਕਿਸਤਾਨ ਜਾਣ ਦਾ ਮੌਕੇ ਮਿਲੇਗਾ ਜਾਂ ਨਹੀਂ ਇਸ ਦਾ ਫ਼ੈਸਲਾ ਈਦ-ਓਲ-ਫਿਤਰ ਦੇ ਤਿਉਹਾਰ ਤੋਂ ਬਾਅਦ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਪਾਕਿਸਤਾਨ ਵੱਲੋਂ ਕੀਤਾ ਗਿਆ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਲੰਡਨ ਵਾਪਸੀ ਤੋਂ ਬਾਅਦ ਭਾਰਤ ਦੀ ਅਪੀਲ ਉੱਤੇ ਗ਼ੌਰ ਕਰਨ ਲਈ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਇਸ ਗੱਲ ਉੱਤੇ ਖੁੱਲ੍ਹ ਕੇ ਚਰਚਾ ਹੋਈ ਕਿ ਭਾਰਤੀ ਟੀਮ ਨੂੰ ਪਾਕਿਸਤਾਨ ਆਉਣ ਦੇਣਾ ਚਾਹੀਦਾ ਹੈ ਜਾ ਨਹੀਂ।
ਮੀਟਿੰਗ ਵਿੱਚ ਤੈਅ ਕੀਤਾ ਗਿਆ ਇਸ ਗੱਲ ਦਾ ਫ਼ੈਸਲਾ ਈਦ ਤੋਂ ਬਾਅਦ ਕੀਤਾ ਜਾਵੇਗਾ। ਯਾਦ ਰਹੇ ਕਿ ਪਾਕਿਸਤਾਨ ਦੀ ਸਾਂਝੀ ਜਾਂਚ ਟੀਮ ਨੇ ਇਸ ਸਾਲ ਮਾਰਚ 27 ਤੋਂ 31 ਤੱਕ ਹਮਲੇ ਦੇ ਸਬੂਤ ਇਕੱਠੇ ਕਰਨ ਲਈ ਭਾਰਤ ਦਾ ਦੌਰਾ ਕੀਤਾ ਸੀ। ਪਾਕਿਸਤਾਨ ਦੀ ਜਾਂਚ ਟੀਮ ਨੇ ਪਠਾਨਕੋਟ ਦਾ ਵੀ ਦੌਰਾ ਕਰ ਕੇ ਹਮਲੇ ਦੇ ਸਬੂਤ ਇਕੱਠੇ ਕੀਤੇ ਸਨ।

RELATED ARTICLES
POPULAR POSTS