ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਦੇ ਵਿਰੋਧ ਕਾਰਨ ਭਾਵੇਂ ਭਾਰਤ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰਸ਼ਿਪ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਪਰ ਭਾਰਤ 34 ਦੇਸ਼ਾਂ ਵਾਲੇ ਮਿਜ਼ਾਈਲ ਤਕਨਾਲੌਜੀ ਕੰਟਰੋਲ ਰਿਜੀਮ ਗਰੁੱਪ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋ ਗਿਆ। ਇਸ ਦਾਖਲੇ ਨਾਲ ਭਾਰਤ ਨੇ ਚੀਨ ਤੇ ਪਾਕਿਸਤਾਨ ਨੂੰ ਪਛਾੜ ਦਿੱਤਾ ਹੈ। ਇਹ ਦੋਵੇਂ ਮੁਲਕਾਂ ਨੂੰ ਅਜੇ ਤੱਕ ਐਮ.ਟੀ.ਸੀ.ਆਰ. ਗਰੁੱਪ ਵਿੱਚ ਦਾਖਲਾ ਨਹੀਂ ਮਿਲਿਆ।
ਇਸ ਸ਼ਕਤੀਸ਼ਾਲੀ ਗਰੁੱਪ ਵਿੱਚ ਦਾਖਲ ਹੋਣ ਤੋਂ ਬਾਅਦ ਭਾਰਤ, ਅਮਰੀਕਾ ਤੋਂ ਉਹ ਡਰੋਨ ਖ਼ਰੀਦ ਸਕੇਗਾ ਜਿਸ ਦੀ ਮਦਦ ਨਾਲ ਉਸ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਤਬਾਹ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਆਖਿਆ ਹੈ ਕਿ ਗਰੁੱਪ ਵਿੱਚ ਸ਼ਾਮਲ ਹੋਣ ਲਈ ਭਾਰਤ ਨੇ ਪਿਛਲੇ ਸਾਲ ਅਪਲਾਈ ਕੀਤਾ ਸੀ ਜਿਸ ਵਿੱਚ ਉਸ ਨੂੰ ਦਾਖਲਾ ਮਿਲ ਗਿਆ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਸ ਗਰੁੱਪ ਵਿੱਚ ਚੀਨ ਸ਼ਾਮਲ ਨਹੀਂ ਹੈ। ਗਰੁੱਪ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਨੂੰ ਸਫਲਤਾ ਨਹੀਂ ਮਿਲ ਸਕੀ। 1987 ਵਿੱਚ ਬਣੇ ਇਸ ਗਰੁੱਪ ਵਿੱਚ ਸ਼ੁਰੂ ਵਿੱਚ 7-7 ਦੇਸ਼ ਅਮਰੀਕਾ, ਕੈਨੇਡਾ, ਜਰਮਨੀ, ਜਾਪਾਨ, ਇਟਲੀ, ਫਰਾਂਸ ਤੇ ਬਰਤਾਨੀਆ ਸ਼ਾਮਲ ਸਨ। ਚੀਨ ਇਸ ਦਾ ਮੈਂਬਰ ਨਹੀਂ ਹੈ। ਇਸ ਗਰੁੱਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਰਾਕਟ ਸਿਸਟਮ, ਡਰੋਨ ਤੇ ਇਸ ਨਾਲ ਜੁੜੀ ਤਕਨੀਕ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ।
Check Also
‘ਡੰਕੀ ਰੂਟ’ ਮਾਮਲੇ ਵਿਚ ਈਡੀ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਨਵੇਂ ਸਿਰਿਓਂ ਜਾਂਚ ਸ਼ੁਰੂ
ਈਡੀ ਨੇ ਪਹਿਲਾਂ ਵੀ ਦੋ ਦਿਨ ਕੀਤੀ ਸੀ ਜਾਂਚ ਜਲੰਧਰ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ …