Breaking News
Home / ਭਾਰਤ / ਦਿੱਲੀ ਵੱਲ ਦੌੜੇ ਅੱਤਵਾਦੀ ਦਿੱਲੀ, ਚੰਡੀਗੜ੍ਹ ਤੇ ਅਹਿਮ ਸਥਾਨਾਂ ‘ਤੇ ਚੌਕਸੀ

ਦਿੱਲੀ ਵੱਲ ਦੌੜੇ ਅੱਤਵਾਦੀ ਦਿੱਲੀ, ਚੰਡੀਗੜ੍ਹ ਤੇ ਅਹਿਮ ਸਥਾਨਾਂ ‘ਤੇ ਚੌਕਸੀ

4ਨਵੀਂ ਦਿੱਲੀ/ਬਿਊਰੋ ਨਿਊਜ਼
ਪੰਪੋਰ ਅੱਤਵਾਦੀ ਹਮਲੇ ਤੋਂ ਬਾਅਦ ਦਿੱਲੀ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਪੋਰ ਹਮਲੇ ਦੇ ਫਰਾਰ ਦੋ ਅੱਤਵਾਦੀ ਇੱਕ ਕਾਰ ਲੈ ਕੇ ਦਿੱਲੀ ਆਏ ਹਨ। ਇਹ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਵਿਚ ਹਾਈ ਅਲਰਟ ਜਾਰੀ ਹੋਇਆ ਹੈ।
ਸੂਤਰਾਂ ਮੁਤਾਬਕਾਂ ਦੋਵੇਂ ਅੱਤਵਾਦੀ ਸਿਲਵਰ ਰੰਗ ਦੀ ਸਵਿਫਟ ਕਾਰ ਲੈ ਕੇ ਭੱਜੇ ਹਨ ਤੇ ਦਿੱਲੀ ਜਾ ਸਕਦੇ ਹਨ। ਕਾਰ ਜੰਮੂ-ਕਸ਼ਮੀਰ ਨੰਬਰ ਦੀ ਹੈ। ਦਿੱਲੀ ਦੇ ਸਾਰੇ ਪੁਲਿਸ ਸਟੇਸ਼ਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਸਿਲਵਰ ਰੰਗ ਦੀ ਸਵਿਫਟ ਕਾਰ ਦੀ ਖਾਸ ਤੌਰ ‘ਤੇ ਜਾਂਚ ਕਰਨ।  ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿਚ ਫੌਜ ਤੇ ਅੱਤਵਾਦੀਆਂ ਵਿਚ ਵਿਚਕਾਰ ਜਬਰਦਸਤ ਮੁਕਾਬਲਾ ਹੋਇਆ ਸੀ। ਇਸ ਹਮਲੇ ਤੋਂ ਬਾਅਦ ਅੱਤਵਾਦੀ ਸਵਿਫਟ ਕਾਰ ਲੈ ਕੇ ਭੱਜਣ ਵਿਚ ਕਾਮਯਾਬ ਹੋਏ ਸਨ।
ਦੂਜੇ ਪਾਸੇ ਚੰਡੀਗੜ੍ਹ ਵਿਚ ਅੱਤਵਾਦੀ ਹਮਲੇ ਨੂੰ ਵੇਖਦੇ ਹੋਏ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ ‘ਤੇ ਘੁਸਪੈਠੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਬੋਰਡ ਲਗਾਏ ਗਏ ਹਨ।

Check Also

ਕੇਜਰੀਵਾਲ ਨੇ ਬਿਹਾਰ ’ਚ ਆਪਣੇ ਦਮ ’ਤੇ ਚੋਣਾਂ ਲੜਨ ਦਾ ਕੀਤਾ ਐਲਾਨ

ਕਿਹਾ : ਹੁਣ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ ਅਹਿਮਦਾਬਾਦ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ …