8.2 C
Toronto
Friday, November 7, 2025
spot_img
Homeਦੁਨੀਆਟਰੰਪ ਵੱਲੋਂ ਚੀਨ ਨਾਲ ਵਪਾਰ ਸਮਝੌਤਾ ਹੋਣ ਦਾ ਦਾਅਵਾ

ਟਰੰਪ ਵੱਲੋਂ ਚੀਨ ਨਾਲ ਵਪਾਰ ਸਮਝੌਤਾ ਹੋਣ ਦਾ ਦਾਅਵਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਚੀਨ ਨਾਲ ਲੰਡਨ ‘ਚ ਦੋ ਦਿਨਾਂ ਤੱਕ ਗੱਲਬਾਤ ਮਗਰੋਂ ਵਪਾਰ ਸਮਝੌਤਾ ਸਿਰੇ ਚੜ੍ਹ ਗਿਆ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ‘ਤੇ ਚੀਨ ਨਾਲ ਵਪਾਰ ਸਮਝੌਤਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਹੁਣ ਇਸ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਪ੍ਰਵਾਨਗੀ ਮਿਲਣੀ ਬਾਕੀ ਹੈ। ਟਰੰਪ ਨੇ ਕਿਹਾ ਕਿ ਸਮਝੌਤੇ ਤਹਿਤ ਚੀਨ ਤੋਂ ਅਮਰੀਕਾ ਨੂੰ ਅਹਿਮ ਖਣਿਜ ਮਿਲਣਗੇ। ਇਸੇ ਤਰ੍ਹਾਂ ਅਮਰੀਕਾ, ਚੀਨੀ ਵਿਦਿਆਰਥੀਆਂ ਨੂੰ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਦਾਖ਼ਲਿਆਂ ਸਮੇਤ ਹੋਰ ਸਹੂਲਤਾਂ ਦੇਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ 55 ਫ਼ੀਸਦ ਅਤੇ ਚੀਨ ਨੂੰ 10 ਫ਼ੀਸਦ ਟੈਰਿਫ਼ ਮਿਲ ਰਿਹਾ ਹੈ ਅਤੇ ਇਹ ਬਹੁਤ ਵਧੀਆ ਸਬੰਧ ਹਨ।

RELATED ARTICLES
POPULAR POSTS