Breaking News
Home / ਦੁਨੀਆ / ਅਮਰੀਕਾ ਦੀ ਪਾਕਿਸਤਾਨ ਨੂੰ ਚਿਤਾਵਨੀ ਭਵਿੱਖ ‘ਚ ਵੀ ਹਮਲੇ ਜਾਰੀ ਰਹਿਣਗੇ

ਅਮਰੀਕਾ ਦੀ ਪਾਕਿਸਤਾਨ ਨੂੰ ਚਿਤਾਵਨੀ ਭਵਿੱਖ ‘ਚ ਵੀ ਹਮਲੇ ਜਾਰੀ ਰਹਿਣਗੇ

4ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵੱਲੋਂ ਪਾਕਿਸਤਾਨ ‘ਤੇ ਕੀਤੇ ਡ੍ਰੋਨ ਹਮਲੇ ਵਿੱਚ ਅਫਗਾਨ ਤਾਲਿਬਾਨ ਦੇ ਚੀਫ਼ ਮੁੱਲਾ ਅਖਤਰ ਮੰਸੂਰ ਦੇ ਮਾਰੇ ਜਾਣ ਤੋਂ ਬਾਅਦ ਹੁਣ ਅਮਰੀਕਾ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਭਵਿੱਖ ਵਿੱਚ ਵੀ ਅਜਿਹੇ ਹਮਲੇ ਜਾਰੀ ਰਹਿਣਗੇ।
ਹਮਲੇ ਵਿਚ ਮਾਰੇ ਗਏ ਤਾਲਿਬਾਨੀ ਚੀਫ਼ ਕੋਲੋਂ ਪਾਕਿਸਤਾਨੀ ਪਾਸਪੋਰਟ ਵੀ ਮਿਲਿਆ ਹੈ। ਪੜਤਾਲ ਵਿੱਚ ਪਤਾ ਲੱਗਿਆ ਹੈ ਕਿ ਮੰਸੂਰ ਵੀਜ਼ੇ ‘ਤੇ ਇਰਾਨ ਤੇ ਦੁਬਈ ਵੀ ਗਿਆ ਸੀ। ਪਿਛਲੇ ਨੌਂ ਸਾਲਾਂ ਵਿੱਚ ਪਾਕਿ ਦੇ ਦੋ ਹਵਾਈ ਅੱਡਿਆਂ ਰਾਹੀਂ ਉਸ ਨੇ ਵਿਦੇਸ਼ੀ ਦੌਰੇ ਵੀ ਕੀਤੇ ਸਨ। ਇਹ ਸਾਰੀ ਜਾਣਕਾਰੀ ਮਿਲਣ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਦੁਬਾਰਾ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਅਜਿਹੇ ਹਮਲੇ ਜਾਰੀ ਰੱਖੇ ਜਾਣਗੇ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਕ ਟੋਨਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਡ੍ਰੋਨ ਹਮਲੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਜੁੜਿਆ ਕੋਈ ਵੀ ਵਿਅਕਤੀ  ਬਖਸ਼ਿਆ ਨਹੀਂ ਜਾਵੇਗਾ।

Check Also

ਚੀਨੀ ਹੈਕਰਾਂ ਨੇ ਕੀਤੀ ਸੀ ਮੁੰਬਈ ਦੀ ਬੱਤੀ ਗੁੱਲ

ਭਾਰਤ ਅਤੇ ਚੀਨ ਵਿਚਾਲੇ ਤਣਾਅ ਦਰਮਿਆਨ ਅਮਰੀਕੀ ਕੰਪਨੀ ਦਾ ਦਾਅਵਾ ਵਾਸ਼ਿੰਗਟਨ : ਭਾਰਤ ਅਤੇ ਚੀਨ …