17.8 C
Toronto
Monday, September 14, 2026
spot_img
Homeਦੁਨੀਆਪਾਕਿ ਸੰਸਦ ਦੇ ਡਿਪਟੀ ਸਪੀਕਰ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਕੀਤੀ...

ਪਾਕਿ ਸੰਸਦ ਦੇ ਡਿਪਟੀ ਸਪੀਕਰ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਕੀਤੀ ਨਾਂਹ

ਪਾਕਿ ਸੰਸਦ ਦੇ ਡਿਪਟੀ ਸਪੀਕਰ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਕੀਤੀ ਨਾਂਹਇਸਲਾਮਾਬਾਦ/ਬਿਊਰੋ ਨਿਊਜ਼ : ਅਮਰੀਕਾ ਦੀ ਟਰੰਪ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਪਾਕਿਸਤਾਨੀ ਸੰਸਦ ਸੈਨੇਟ ਦੇ ਡਿਪਟੀ ਸਪੀਕਰ ਮੌਲਾਨਾ ਅਬਦੁਲ ਗਫੂਰ ਹੈਦਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਹੈਦਰੀ ਨੇ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਹੈੱਡਕੁਆਰਟਰ ਵਿਚ 13-14 ਫਰਵਰੀ ਨੂੰ ਹੋਈ ਅੰਤਰ ਸੰਸਦੀ ਸੰਘ ਦੀ ਬੈਠਕ ਵਿਚ ਸ਼ਾਮਲ ਹੋਣਾ ਸੀ। ਉਨ੍ਹਾਂ ਬੈਠਕ ਵਿਚ ਦੋ ਮੈਂਬਰੀ ਸੈਨੇਟ ਦੇ ਵਫ਼ਦ ਦੀ ਅਗਵਾਈ ਕਰਨੀ ਸੀ। ਹੈਦਰੀ ਪਾਕਿਸਤਾਨ ਦੀਆਂ ਪ੍ਰਮੁੱਖ ਇਸਲਾਮੀ ਪਾਰਟੀਆਂ ਵਿਚ ਸ਼ੁਮਾਰ ਜਮਾਇਤ ਉਲੇਮਾ ਇਸਲਾਮ ਦੇ ਜਨਰਲ ਸਕੱਤਰ ਹਨ। ਸਰਕਾਰੀ ਯਾਤਰਾ ਸਬੰਧੀ ਮੰਗੀ ਗਈ ਵੀਜ਼ਾ ਇਜਾਜ਼ਤ ਨੂੰ ਅਮਰੀਕਾ ਨੇ ਅਣਮਿੱਥੇ ਸਮੇਂ ਲਈ ਲਟਕਾ ਰੱਖਿਆ ਹੈ। ਤਕਨੀਕੀ ਤੌਰ ‘ਤੇ ਇਸ ਬਿਨੈ ਨੂੰ ਰੱਦ ਕਰਨਾ ਮੰਨਿਆ ਜਾਂਦਾ ਹੈ।

RELATED ARTICLES
POPULAR POSTS