9.9 C
Toronto
Monday, April 27, 2026
spot_img
Homeਦੁਨੀਆਅਮਰੀਕੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲਾਂ 'ਚ ਹਥਿਆਰ ਰੱਖਣ ਦਾ ਸੁਝਾਅ

ਅਮਰੀਕੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲਾਂ ‘ਚ ਹਥਿਆਰ ਰੱਖਣ ਦਾ ਸੁਝਾਅ

ਓਬਾਮਾ ਕਾਰਜਕਾਲ ਦੇ ਦਿਸ਼ਾ ਨਿਰਦੇਸ਼ ਬਦਲਣ ਦੀ ਤਿਆਰੀ
ਵਾਸ਼ਿੰਗਟਨ : ਅਮਰੀਕਾ ਦੇ ਸਕੂਲਾਂ ਵਿਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰਨ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗਠਿਤ ਸੁਰੱਖਿਆ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਸਕੂਲ ਕਰਮਚਾਰੀਆਂ ਨੂੰ ਹਥਿਆਰ ਰੱਖਣ ਦੇਣ, ਸਾਬਕਾ ਫੌਜੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਗਾਰਡ ਵਜੋਂ ਰੱਖਣ ਅਤੇ ਓਬਾਮਾ ਕਾਰਜਕਾਲ ਦੇ ਦਿਸ਼ਾ ਨਿਰਦੇਸ਼ ਬਦਲਣ ‘ਤੇ ਵਿਚਾਰ ਕੀਤਾ ਜਾਵੇ।
ਫਲੋਰਿਡਾ ਦੇ ਪਾਰਕਲੈਂਡ ਵਿਚ ਫਰਵਰੀ ਮਹੀਨੇ ਗੋਲੀਬਾਰੀ ਦੀ ਘਟਨਾ ਤੋਂ ਸਿੱਖਿਆ ਮੰਤਰੀ ਬੈਟਸੀ ਡੇਵੋਸ ਦੀ ਅਗਵਾਈ ਹੇਠ ਸੰਘੀ ਸਕੂਲ ਸੁਰੱਖਿਆ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਪਾਰਕਲੈਂਡ ਦੇ ਸਕੂਲ ਵਿਚ ਇਸ ਸਾਬਕਾ ਵਿਦਿਆਰਥੀ ਨੇ ਗੋਲੀਆਂ ਚਲਾ ਕੇ 14 ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਕਮਿਸ਼ਨ ਨੇ ਬੰਦੂਕ ਖਰੀਦਣ ਲਈ ਘੱਟੋ-ਘੱਟ ਉਮਰ ਹੱਦ ਵਧਾਉਣ ਦੀ ਮੰਗ ਇਹ ਕਹਿੰਦਿਆਂ ਖਾਰਜ ਕਰ ਦਿੱਤੀ ਕਿ ਜ਼ਿਆਦਾਤਰ ਹਮਲਾਵਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਤੋਂ ਹਥਿਆਰ ਲਏ ਸਨ। ਕਮਿਸ਼ਨ ਨੇ 180 ਸਫ਼ਿਆਂ ਦੀ ਰਿਪੋਰਟ ਵਿਚ ਸੁਝਾਅ ਦਿੱਤਾ ਹੈ ਕਿ ਕੁਝ ਹਾਲਤਾਂ ਵਿਚ ਹਿੰਸਾ ‘ਤੇ ਤੁਰੰਤ ਪ੍ਰਭਾਵੀ ਜਵਾਬੀ ਕਾਰਵਾਈ ਲਈ ਕਰਮਚਾਰੀਆਂ ਤੇ ਅਧਿਆਪਕਾਂ ਨੂੰ ਵੀ ਹਥਿਆਰ ਰੱਖਣ ਦਿੱਤੇ ਜਾਣ। ਖਾਸ ਕਰਕੇ ਪੇਂਡੂ ਇਲਾਕਿਆਂ ਦੇ ਸਕੂਲਾਂ ਵਿਚ ਜਿੱਥੇ ਪੁਲਿਸ ਦੀ ਕਾਰਵਾਈ ‘ਚ ਦੇਰੀ ਦੀ ਸੰਭਾਵਨਾ ਵੱਧ ਹੈ, ਉੱਥੇ ਇਹ ਕਦਮ ਲਾਭਦਾਇਕ ਹੋ ਸਕਦਾ ਹੈ। ਉਨ੍ਹਾਂ ਸਿੱਖਿਆ ਪ੍ਰਸ਼ਾਸਨ ਨੂੰ ਸਾਬਕਾ ਫੌਜੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਸਕੂਲਾਂ ਵਿਚ ਤਾਇਨਾਤ ਕਰਨ ਦਾ ਵੀ ਸੁਝਾਅ ਦਿੱਤਾ ਹੈ।

RELATED ARTICLES
POPULAR POSTS