Breaking News
Home / ਦੁਨੀਆ / ਨੇਸ ਵਾਡੀਆ ਨੂੰ ਡਰੱਗ ਰੱਖਣ ਦੇ ਮਾਮਲੇ ‘ਚ ਜਪਾਨ ਦੀ ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

ਨੇਸ ਵਾਡੀਆ ਨੂੰ ਡਰੱਗ ਰੱਖਣ ਦੇ ਮਾਮਲੇ ‘ਚ ਜਪਾਨ ਦੀ ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

ਵਾਡੀਆ ਨੇ ਨਿੱਜੀ ਵਰਤੋਂ ਲਈ ਡਰੱਗ ਰੱਖਣ ਦੀ ਗੱਲ ਵੀ ਕਬੂਲੀ ਸੀ
ਟੋਕੀਓ/ਬਿਊਰੋ ਨਿਊਜ਼
ਵਾਡੀਆ ਗਰੁੱਪ ਦੇ ਵਾਰਸ ਨੇਸ ਵਾਡੀਆ ਨੂੰ ਡਰੱਗ ਰੱਖਣ ਦੇ ਮਾਮਲੇ ਵਿਚ ਜਪਾਨ ‘ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਥੋਂ ਦੇ ਸਪੋਰੋ ਜ਼ਿਲ੍ਹੇ ਦੀ ਅਦਾਲਤ ਨੇ ਵਾਡੀਆ ਨੂੰ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੇਸ ਵਾਡੀਆ ਕੋਲੋਂ 25 ਗ੍ਰਾਮ ਡਰੱਗ ਫੜੀ ਗਈ ਸੀ। ਨੇਸ ਵਾਡੀਆ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਘਰਾਣਿਆਂ ਵਿਚੋਂ ਹੈ। ਜਾਣਕਾਰੀ ਮੁਤਾਬਕ ਨੇਸ ਵਾਡੀਆ 20 ਮਾਰਚ ਤੋਂ ਪਹਿਲਾਂ ਜਪਾਨ ਪੁਲਿਸ ਦੀ ਹਿਰਾਸਤ ‘ਚ ਰਿਹਾ ਸੀ। ਬਾਅਦ ਵਿਚ ਜ਼ਮਾਨਤ ‘ਤੇ ਛੁੱਟ ਕੇ ਭਾਰਤ ਆ ਗਿਆ। ਵਾਡੀਆ ਨੇ ਨਿੱਜੀ ਵਰਤੋਂ ਲਈ ਡਰੱਗ ਰੱਖਣ ਦੀ ਗੱਲ ਕਬੂਲ ਕੀਤੀ ਸੀ। ਨੇਸ ਵਾਡੀਆ ਫਿਲਮ ਅਦਾਕਾਰਾ ਪ੍ਰੀਤੀ ਜਿੰਟਾ ਦਾ ਬੁਆਏ ਫਰੈਂਡ ਵੀ ਰਿਹਾ ਹੈ। ਇਸ ਸਬੰਧੀ ਵਾਡੀਆ ਗਰੁੱਪ ਦਾ ਕਹਿਣਾ ਹੈ ਕਿ ਨੇਸ ਭਾਰਤ ਵਿਚ ਹੈ। ਜਪਾਨ ਦੀ ਅਦਾਲਤ ਨੇ ਉਸ ਨੂੰ ਜੋ ਸਜ਼ਾ ਸੁਣਾਈ ਹੈ, ਉਸ ਦਾ ਨੇਸ ਦੇ ਕੰਮਕਾਜ ਤੇ ਉਸਦੀਆਂ ਜ਼ਿੰਮੇਵਾਰੀਆਂ ‘ਤੇ ਕੋਈ ਅਸਰ ਨਹੀਂ ਪਵੇਗਾ।

Check Also

ਵਿਸਾਖੀ ਮਨਾ ਕੇ ਸਿੱਖ ਜਥਾ ਪਾਕਿ ’ਚੋਂ ਵਾਪਸ ਭਾਰਤ ਪਰਤਿਆ

ਦੋਵਾਂ ਦੇਸ਼ਾਂ ਨੂੰ ਵੀਜ਼ੇ ਵਧਾਉਣ ਦੀ ਕੀਤੀ ਅਪੀਲ ਅੰਮਿ੍ਰਤਸਰ/ਬਿਊਰੋ ਨਿਊਜ਼ ਵਿਸਾਖੀ ਦਾ ਤਿਉਹਾਰ ਮਨਾਉਣ ਲਈ …