Breaking News
Home / ਦੁਨੀਆ / ਨਸਲੀ ਹਮਲੇ ਦਾ ਸ਼ਿਕਾਰ ਹੋਈ ਸਿੱਖ ਬੱਚੀ

ਨਸਲੀ ਹਮਲੇ ਦਾ ਸ਼ਿਕਾਰ ਹੋਈ ਸਿੱਖ ਬੱਚੀ

ਲੰਡਨ : ਲੰਡਨ ਦੇ ਖੇਡ ਮੈਦਾਨ ਵਿੱਚ ਇੱਕ ਸਿੱਖ ਬੱਚੀ ਨੂੰ ਜਦੋਂ ਕੁੱਝ ਬੱਚਿਆਂ ਨੇ ‘ਟੈਰਰਿਸਟ’ ਅੱਤਵਾਦੀ ਕਿਹਾ ਤਾਂ ਉਸ ਨੇ ਇਸ ਸਥਿਤੀ ਦਾ ਬੇਹੱਦ ਹਿੰਮਤ ਨਾਲ ਟਾਕਰਾ ਕੀਤਾ ਅਤੇ ਇਸ ਦਾ ਜਵਾਬ ਸੋਸ਼ਲ ਮੀਡੀਆ ਉੱਤੇ ਅਕਲਮੰਦੀ ਨਾਲ ਦਿੱਤਾ। ਉਸ ਨੇ ਕਿਹਾ ਕਿ ਨਸਲਵਾਦ ਦੇ ਟਾਕਰੇ ਲਈ ਸਿੱਖ ਭਾਈਚਾਰੇ ਬਾਰੇ ਗਿਆਨ ਫੈਲਾਉਣ ਦੀ ਲੋੜ ਹੈ। ਮਨਸਿਮਰ ਕੌਰ ਦਾ ਵੀਡੀਓ ਮੈਸੇਜ, ਜੋ ਉਸ ਦੇ ਪਿਤਾ ਵੱਲੋਂ ਟਵਿੱਟਰ ਉੱਤੇ ਪਾਇਆ ਗਿਆ ਹੈ, ਨੇ ਹੁਣ ਤੱਕ 47000 ਤੋਂ ਵੀ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਵੀਡੀਓ ਵਿੱਚ ਇੱਕ ਦਸਤਾਰਧਾਰੀ ਸਿੱਖ ਬੱਚੀ ਦੱਖਣੀ-ਪੂਰਬੀ ਲੰਡਨ ਦੇ ਪਲੱਮਸਟੈੱਡ ਖੇਡ ਮੈਦਾਨ ਵਿੱਚ ਵਾਪਰੀ ਘਟਨਾ ਬਾਰੇ ਬੜੇ ਹੌਸਲੇ ਨਾਲ ਜਾਣਕਾਰੀ ਦਿੰਦੀ ਹੈ। ਬੱਚੀ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਪਾਰਕ ਵਿੱਚ ਚਾਰ ਬੱਚਿਆਂ ਅਤੇ ਨੌਜਵਾਨ ਕੁੜੀ ਦੀ ਮਾਂ ਦੇ ਨਾਲ ਉਸ ਦਾ ਵਾਹ ਪਿਆ, ਜਿਨ੍ਹਾਂ ਦਾ ਉਸ ਪ੍ਰਤੀ ਵਿਵਹਾਰ ਠੀਕ ਨਹੀਂ ਸੀ।ਲੜਕੀ ਇਹ ਮੈਸੇਜ ਇੱਕ ਕਾਪੀ ਵਿੱਚੋਂ ਪੜ੍ਹ ਰਹੀ ਹੈ, ਜਿਸ ਵਿੱਚ ਉਸ ਨੇ ਆਪਣੇ ਅਨੁਭਵ ਸਾਂਝੇ ਕੀਤੇ ਹਨ। ਮਨਸਿਮਰ ਅਨੁਸਾਰ, ‘ਸੋਮਵਾਰ ਨੂੰ ਦੋ ਲੜਕੇ ਜਿਨ੍ਹਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ ਲੱਗਦੀ ਹੈ, ਨੂੰ ਜਦੋਂ ਮੈਂ ਬੱਚਿਆਂ ਨਾਲ ਖੇਡਣ ਲਈ ਕਿਹਾ ਤਾਂ ਉਨ੍ਹਾਂ ਉੱਚੀ ਅਤੇ ਸਾਫ ਅਵਾਜ਼ ਵਿੱਚ ਕਿਹਾ, ‘ਨਹੀ ਤੂੰ ਨਹੀਂ ਖੇਡ ਸਕਦੀ, ਕਿਉਂਕਿ ਤੂੰ ਇੱਕ ਅੱਤਵਾਦੀ ਹੈ।’ ਇਸ ਤੋਂ ਬਾਅਦ ਬੱਚੀ ਦੱਸਦੀ ਹੈ ਕਿ ਇਨ੍ਹਾਂ ਸ਼ਬਦਾਂ ਨੇ ਕਿਵੇਂ ਉਸ ਦੇ ਦਿਲ ਨੂੰ ਠੇਸ ਪਹੁੰਚਾਈ ਪਰ ਉਸ ਨੇ ਆਪਣਾ ਸਿਰ ਉੱਚਾ ਰੱਖਿਆ ਅਤੇ ਉਹ ਪਰ੍ਹਾਂ ਚਲੀ ਗਈ। ਇਸ ਤੋਂ ਫਿਰ ਅਗਲੇ ਦਿਨ ਉਹ ਪਾਰਕ ਵਿੱਚ ਗਈ ਅਤੇ ਇੱਕ 9 ਸਾਲ ਦੀ ਲੜਕੀ ਨਾਲ ਖੇਡਣ ਲੱਗੀ ਅਤੇ ਇੱਕ ਘੰਟੇ ਬਾਅਦ ਉਸ ਦੀ ਮਾਂ ਆਈ ਅਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਉਸ ਦੇ ਨਾਲ ਨਹੀਂ ਖੇਡ ਸਕਦੀ ਕਿਉਂਕਿ ਉਹ ਸੱਚ-ਮੁੱਚ ਹੀ ਖਤਰਨਾਕ ਦਿਖਾਈ ਦਿੰਦੀ ਹੈ। ਮਨਸਿਮਰ ਨੇ ਕਿਹਾ ਹੈ ਕਿ ਇਹ ਅਸਲ ਵਿੱਚ ਸਿੱਖ ਭਾਈਚਾਰੇ ਬਾਰੇ ਲੋਕਾਂ ਨੂੰ ਗਿਆਨ ਦੀ ਘਾਟ ਕਾਰਨ ਵਾਪਰ ਰਿਹਾ ਹੈ।ઠ

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …