Breaking News
Home / ਦੁਨੀਆ / ਬਰਾਕ ਓਬਾਮਾ ਨੇ ਭਾਰਤੀ ਉਦਯੋਗਪਤੀਆਂ ‘ਤੇ ਸਾਧਿਆ ਨਿਸ਼ਾਨਾ

ਬਰਾਕ ਓਬਾਮਾ ਨੇ ਭਾਰਤੀ ਉਦਯੋਗਪਤੀਆਂ ‘ਤੇ ਸਾਧਿਆ ਨਿਸ਼ਾਨਾ

Image Courtesy :nytimes

ਕਿਹਾ – ਭਾਰਤ ‘ਚ ਲੱਖਾਂ ਲੋਕ ਬੇਘਰ, ਪਰ ਉਦਯੋਗਪਤੀ ਬਣੇ ਗਏ ਮਹਾਰਾਜੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨਵੀਂ ਕਿਤਾਬ ਵਿਚ ਭਾਰਤੀ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਆਪਣੀ ਕਿਤਾਬ ਵਿਚ ਲਿਖਿਆ ਕਿ ਭਾਰਤੀ ਉਦਯੋਗਪਤੀਆਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਦਿੱਤਾ ਹੈ, ਜਦੋਂਕਿ ਦੇਸ਼ ਦੇ ਲੱਖਾਂ ਲੋਕ ਬੇਘਰ ਹਨ। ਅਮਰੀਕਾ ਦੇ 44ਵੇਂ ਰਾਸ਼ਟਰਪਤੀ ਓਬਾਮਾ ਨੇ ਹਾਲ ਹੀ ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ ‘ਦਿ ਪ੍ਰੋਮਿਸਡ ਲੈਂਡ’ ਵਿੱਚ ਲਿਖਿਆ ਹੈ ਕਿ ਭਾਰਤ ਭਰ ਵਿੱਚ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਪਰ ਭਾਰਤੀ ਸਨਅਤਕਾਰ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਸ਼ਾਨਦਾਰ ਜ਼ਿੰਦਗੀ ਜੀ ਰਹੇ ਹਨ।

Check Also

ਸੁਧਾਰਵਾਦੀ ਮਸੂਦ ਪੇਜ਼ੇਸ਼ਕਿਅਨ ਬਣੇ ਈਰਾਨ ਦੇ ਨਵੇਂ ਰਾਸ਼ਟਰਪਤੀ

ਆਪਣੇ ਵਿਰੋਧੀ ਉਮੀਦਵਾਰ ਸਈਦ ਜਲੀਲੀ ਨੂੰ 30 ਲੱਖ ਵੋਟਾਂ ਨਾਲ ਹਰਾਇਆ ਤਹਿਰਾਨ/ਬਿਊਰੋ ਨਿਊਜ਼ : ਈਰਾਨ …