ਕਿਹਾ – ਭਾਰਤ ਅਤੇ ਪਾਕਿਸਤਾਨ ਨੂੰ ਚੰਗੇ ਦੋਸਤ ਵਜੋਂ ਦੇਖਣਾ ਚਾਹੁੰਦੀ ਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਉਸ ਦਾ ਸੁਫ਼ਨਾ ਹੈ ਕਿ ਉਹ ਦੋਵੇਂ ਮੁਲਕਾਂ ਨੂੰ ‘ਚੰਗੇ ਦੋਸਤਾਂ’ ਵਜੋਂ ਵੇਖੇ। ਉਸ ਨੇ ਇਹ ਵੀ ਕਿਹਾ ਕਿ ਘੱਟ ਗਿਣਤੀਆਂ ਨੂੰ ਹਰ ਮੁਲਕ ‘ਚ ਸੁਰੱਖਿਆ ਦੀ ਲੋੜ ਹੈ, ਭਾਵੇਂ ਇਹ ਪਾਕਿਸਤਾਨ ਹੋਵੇ ਜਾਂ ਭਾਰਤ। ਉਸ ਨੇ ਕਿਹਾ ਕਿ ਇਹ ਮਸਲੇ ਦਾ ਸਬੰਧ ਧਰਮ ਨਾਲ ਨਹੀਂ ਬਲਕਿ ‘ਸੱਤਾ ਦੀ ਦੁਰਵਰਤੋਂ’ ਨਾਲ ਹੈ ਤੇ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਮਲਾਲਾ ਯੂਸਫਜ਼ਈ ਵਰਚੁਅਲ ਢੰਗ ਨਾਲ ਕਰਵਾਏ ਗਏ ਜੈਪੁਰ ਲਿਟਰੇਚਰ ਫੈਸਟੀਵਲ (ਜੇਐੱਲਐੱਫ) ਵਿੱਚ ਆਪਣੀ ਪੁਸਤਕ ‘ਆਈ ਐੱਮ ਮਲਾਲਾ: ਦਿ ਸਟੋਰੀ ਆਫ਼ ਦਿ ਗਰਲ ਹੂ ਸਟੁੱਡ ਅੱਪ ਫਾਰ ਐਜੂਕੇਸ਼ਨ ਐਂਡ ਵਾਜ਼ ਸ਼ਾਟ ਬਾਇ ਦਿ ਤਾਲਿਬਾਨ’ ਬਾਰੇ ਗੱਲਬਾਤ ਕਰ ਰਹੀ ਸੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …