-5.2 C
Toronto
Friday, December 26, 2025
spot_img
Homeਦੁਨੀਆਮੱਦਦ : ਚਾਹ ਦੀ ਦੁਕਾਨ 'ਚ ਸ਼ਰਨਾਰਥੀਆਂ ਨੂੰ ਦਿੰਦੇ ਹਨ ਨੌਕਰੀ

ਮੱਦਦ : ਚਾਹ ਦੀ ਦੁਕਾਨ ‘ਚ ਸ਼ਰਨਾਰਥੀਆਂ ਨੂੰ ਦਿੰਦੇ ਹਨ ਨੌਕਰੀ

ਭਾਰਤੀ ਨੇ ਨੌਕਰੀ ਛੱਡ ਸ਼ੁਰੂ ਕੀਤਾ ਚਾਹ ਦਾ ਸਟਾਲ
ਲੰਡਨ : ਬਰਤਾਨੀਆ ਵਿਚ ਰਹਿ ਰਿਹਾ ਇਕ ਭਾਰਤੀ ਕੀ ਸ਼ਰਨਾਰਥੀਆਂ ਦੀ ਜ਼ਿੰਦਗੀ ਵਿਚ ਉਮੀਦ ਦੀ ਰੋਸ਼ਨੀ ਭਰ ਰਿਹਾ ਹੈ। ਦਿੱਲੀ ਵਿਚ ਪੈਦਾ ਹੋਏ ਅਤੇ ਇੱਥੇ ਪਲੇ ਪ੍ਰਣਵ ਚੋਪੜਾ ਬਰਤਾਨੀਆ ਵਿਚ ਚੰਗੀ ਨੌਕਰੀ ਕਰ ਰਹੇ ਸਨ। ਇੱਥੇ ਉਹ ਇਕ ਮੈਨੇਜਮੈਂਟ ਕੰਸਲਟੈਂਟ ਸਨ। ਇਕ ਦਿਨ ਪ੍ਰਣਵ ਨੇ ਟੈਲੀਵਿਜ਼ਨ ‘ਤੇ ਆਪਣੀ ਜਾਨ ਬਚਾਉਣ ਲਈ ਇਕਰਾ ਤੋਂ ਭੱਜ ਕੇ ਯੂਰਪ ਜਾ ਰਹੇ ਸ਼ਰਨਾਰਥੀਆਂ ‘ਤੇ ਇਕ ਪ੍ਰੋਗਰਾਮ ਵੇਖਿਆ। ਇਸ ਦਾ ਉਹਨਾਂ ‘ਤੇ ਅਜਿਹਾ ਅਸਰ ਪਿਆ ਕਿ ਉਹਨਾਂ ਫਰਵਰੀ 2017 ਵਿਚ ਆਪਣੀ ਨੌਕਰੀ ਛੱਡ ਦਿੱਤੀ। ਹੁਣ ਪ੍ਰਣਵ ਲੰਡਨ ਵਿਚ ਹੀ ਚਾਹ ਦੀ ਇਕ ਦੁਕਾਨ ਚਲਾਉਂਦੇ ਹਨ। ਇਸ ਦੁਕਾਨ ਵਿਚ ਉਹ ਸ਼ਰਨਾਰਥੀਆਂ ਨੂੰ ਨੌਕਰੀ ਦਿੰਦੇ ਹਨ। ਇੱਥੇ ਕਿਸੇ ਖਾਸ ਦੇਸ਼ ਤੋਂ ਆਏ ਸ਼ਰਨਾਰਥੀਆਂ ਨੂੰ ਤਵੱਜੋਂ ਨਹੀਂ ਦਿੱਤੀ ਜਾਂਦੀ, ਬਲਕਿ ਇੱਥੇ ਦੁਨੀਆ ਦੇ ਕਈ ਵੱਖ-ਵੱਖ ਹਿੱਸਿਆਂ ਤੋਂ ਆਏ ਰਿਫਿਊਜ਼ੀ ਕੰਮ ਕਰ ਰਹੇ ਹਨ। ਪ੍ਰਣਵ ਨੇ ਆਪਣੀ ਦੁਕਾਨ ਦਾ ਨਾਂ ‘ਚਾਹ ਗਰਮ’ ਰੱਖਿਆ ਹੈ। ਇਸ ਨਾਂ ਵਿਚ ਭਲੇ ਹੀ ਭਾਰਤ ਦੀ ਖੁਸ਼ਬੂ ਹੈ, ਪਰ ਦੁਕਾਨ ਵਿਚ ਕੰਮ ਕਰਨ ਵਾਲੇ ਲੋਕ ਦੁਨੀਆ ਦੇ ਕਈ ਵੱਖ-ਵੱਖ ਹਿੱਸਿਆਂ ਨਾਲ ਸਬੰਧ ਰੱਖਦੇ ਹਨ। ਪ੍ਰਣਵ ਕੋਲ ਲੰਡਨ ਦੇ ਦੋ ਫੂਡ ਮਾਰਕਿਟਸ ਵਿਚ ਚਾਹ ਦੇ ਸਟਾਲ ਹਨ। ਇਨ੍ਹਾਂ ਸਟਾਲਾਂ ਨੂੰ ਰਿਫਿਊਜ਼ੀ ਹੀ ਚਲਾਉਂਦੇ ਹਨ। ਹਾਲੇ ਤੱਕ ਪ੍ਰਣਵ ਨੇ ਆਪਣੀ ਇਸ ਦੁਕਾਨ ਦੇ ਰਾਹੀਂ 7 ਸ਼ਰਨਾਰਥੀਆਂ ਦੀ ਮੱਦਦ ਕੀਤੀ ਹੈ। ਇਹ ਰਿਫਿਊਜ਼ੀ ਸੀਰੀਆ, ਇਰਾਕ, ਸੂਡਾਨ ਤੇ ਪਾਕਿਸਤਾਨੀ ਮੂਲ ਦੇ ਹਨ।  ਦੱਖਣੀ ਲੰਡਨ ਕੋਲ ਇਕ ਫੂਡ ਮਾਰਕੀਟ ਵਿਚ ਆਪਣੇ ਟੀ ਸਟਾਲ ‘ਤੇ ਬੈਠੇ ਹੋਏ ਪ੍ਰਣਬ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਬਰਤਾਨੀਆ ਆਉਣ ਵਾਲੇ ਸ਼ਰਨਾਰਥੀਆਂ ਨੂੰ ਨੌਕਰੀ ਦੇਣਾ ਹੈ। ਇੱਥੇ ਇਕ ਕੱਪ ਚਾਹ ਦੀ ਕੀਮਤ 3 ਪਾਊਂਡ (ਭਾਰਤੀ ਕਰੰਸੀ ਵਿਚ 250 ਰੁਪਏ) ਹੈ। ਪ੍ਰਣਵ ਦਾ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਰਿਫਿਊਜ਼ੀ ਜਦੋਂ ਚਾਹ ਸਰਵ ਕਰਨ ਦੌਰਾਨ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹਨ ਤਾਂ ਉਹਨਾਂ ਦਾ ਆਤਮ ਵਿਸ਼ਵਾਸ ਵਧਦਾ ਹੈ ਅਤੇ ਉਹਨਾਂ ਦੀ ਗੱਲਬਾਤ ਕਰਨ ਦੀ ਕਲਾ ਹੋਰ ਨਿਖਰਦੀ ਹੈ। ਪ੍ਰਣਵ ਦੀ ਯੋਜਨਾ ਪੂਰੇ ਲੰਡਨ ਵਿਚ ਇਸ ਤਰ੍ਹਾਂ ਦੇ ਕਈ ਟੀ ਸਟਾਲ ਸ਼ੁਰੂ ਕਰਨ ਦੀ ਹੈ। ਉਹਨਾਂ ਦੱਸਿਆ ਕਿ ਮੇਰਾ ਮਕਸਦ ਹੈ ਕਿ ਸ਼ਰਨਾਰਥੀਆਂ ਵਿਚ ਆਪਣਾ ਕੰਮ, ਆਪਣਾ ਉਦਮ ਸ਼ੁਰੂ ਕਰਨ ਦੀ ਭਾਵਨਾ ਵਧੇ।

RELATED ARTICLES
POPULAR POSTS