1.6 C
Toronto
Thursday, November 27, 2025
spot_img
HomeਕੈਨੇਡਾFrontਆਸਟਰੇਲੀਆ ’ਚ ਹੁਣ ਕਾਮਿਆਂ ਦਾ ਨਹੀਂ ਹੋਵੇਗਾ ਸ਼ੋਸ਼ਣ

ਆਸਟਰੇਲੀਆ ’ਚ ਹੁਣ ਕਾਮਿਆਂ ਦਾ ਨਹੀਂ ਹੋਵੇਗਾ ਸ਼ੋਸ਼ਣ

ਸ਼ੋਸ਼ਣ ਰੋਕਣ ਲਈ ਆਸਟਰੇਲੀਆ ’ਚ ਨਵਾਂ ਕਾਨੂੰਨ ਹੋਇਆ ਲਾਗੂ
ਸਿਡਨੀ/ਬਿਊਰੋ ਨਿਊਜ਼
ਆਸਟਰੇਲੀਆ ਨੇ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖਤੀ ਕਰਨੀ ਸ਼ੁਰੂ ਕਰ ਕੀਤੀ ਹੈ। ਇਕ ਮਿਥੀ ਹੱਦ ਨਾਲੋਂ ਘੱਟ ਤਨਖਾਹ ਦੇਣ ਵਾਲੇ ਕਾਰੋਬਾਰੀਆਂ ਲਈ ਨਵਾਂ ਕਾਨੂੰਨ ਪਹਿਲੀ ਜਨਵਰੀ ਤੋਂ ਲਾਗੂ ਕੀਤਾ ਜਾ ਚੁੱਕਾ ਹੈ। ਹੁਣ ਕਿਸੇ ਮੁਲਾਜ਼ਮ ਨੂੰ ਘੱਟ ਤਨਖ਼ਾਹ ਦੇਣ ਜਾਂ ਹੱਕਾਂ ਤੋਂ ਵਾਂਝੇ ਰੱਖਣ ਦੀ ਅਣਗਹਿਲੀ ਇੱਕ ਸਜ਼ਾਯੋਗ ਜੁਰਮ ਹੋਵੇਗੀ। ਧਿਆਨ ਰਹੇ ਕਿ ਕਈ ਕਾਰੋਬਾਰੀ ਵਿਅਕਤੀ ਕਾਮਿਆਂ ਨੂੰ ਘੱਟ ਤਨਖਾਹ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਸਨ। ਇਸ ਆਰਥਿਕ ਲੁੱਟ ਦੇ ਪੀੜਤਾਂ ’ਚ ਖਾਸਕਰ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਪਹੁੰਚੇ ਵਿਦਿਆਰਥੀ, ਕੱਚੇ ਵੀਜ਼ੇ ਵਾਲੇ ਪਰਵਾਸੀ ਵਰਕਰ ਵਧੇਰੇ ਹਨ ਅਤੇ ਇਨ੍ਹਾਂ ਨੂੰ ਕਈ ਕਾਰੋਬਾਰੀ ਸਸਤੀ ਲੇਬਰ ਦੇ ਤੌਰ ’ਤੇ ਵਰਤਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਅਦਾਲਤ ਵੱਲੋਂ ਵੱਧ ਤੋਂ ਵੱਧ 10 ਸਾਲ ਦੀ ਕੈਦ ਅਤੇ 16.5 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
RELATED ARTICLES
POPULAR POSTS