-19.3 C
Toronto
Friday, January 30, 2026
spot_img
Homeਦੁਨੀਆਤਨਜ਼ਾਨੀਆ ਨੂੰ 9 ਕਰੋੜ 20 ਲੱਖ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ

ਤਨਜ਼ਾਨੀਆ ਨੂੰ 9 ਕਰੋੜ 20 ਲੱਖ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ

logo-2-1-300x105-3-300x105ਪੰਜ ਸਮਝੌਤੇ ਸਹੀਬੱਧ
ਦਾਰ-ਏ-ਸਲਾਮ : ਕੁਦਰਤੀ ਵਸੀਲਿਆਂ ਨਾਲ ਮਾਲੋ-ਮਾਲ ਤਨਜ਼ਾਨੀਆ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਨੇ ਉਸ ਦੀਆਂ ਵਿਕਾਸ ਲੋੜਾਂ ਦੀ ਪੂਰਤੀ ਵਿਚ ਆਪਣੀ ਮੁਕੰਮਲ ਹਮਾਇਤ ਦੀ ਪੇਸ਼ਕਸ਼ ਕੀਤੀ ਅਤੇ ਪਾਣੀ ਵਸੀਲਿਆਂ ਦੇ ਖੇਤਰ ਵਿਚ 9 ਕਰੋੜ 20 ਲੱਖ ਡਾਲਰ ਦੇ ਕਰਜ਼ਾ ਮੁਹੱਈਆ ਕਰਨ ਸਮੇਤ ਪੰਜ ਸਮਝੌਤਿਆਂ ‘ਤੇ ਦਸਤਖਤ ਕੀਤੇ। ਤਨਜ਼ਾਨੀਆ ਦੀਆਂ ਵਿਕਾਸ ਪਹਿਲਤਾਵਾਂ ਵਿਚ ਭਾਰਤ ਨੂੰ ਇਕ ਭਰੋਸੇਯੋਗ ਭਾਈਵਾਲ ਆਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਤੇ ਰਾਸ਼ਟਰਪਤੀ ਜਾਹਨ ਪਾਂਬੇ ਜੋਸਫ ਮੈਗੁਫੁਲੀ ਆਪਣੇ ਰੱਖਿਆ ਅਤੇ ਸੁਰੱਖਿਆ ਖਾਸਕਰ ਸਮੁੰਦਰੀ ਖੇਤਰ ਵਿਚ ਸੁਰੱਖਿਆ ਸਾਂਝੇਦਾਰੀ ਨੂੰ ਹੋਰ ਪੁਖਤਾ ਕਰਨ ਲਈ ਸਹਿਮਤ ਹੋ ਗਏ ਹਨ। ਰਾਸ਼ਟਰਪਤੀ ਮੈਗੁਫੁਲੀ ਨਾਲ ਦੁਵੱਲੀ ਮੀਟਿੰਗ ਪਿੱਛੋਂ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਮੋਦੀ ਨੇ ਕਿਹਾ ਕਿ ਭਾਰਤ ਦਾ ਤਨਜ਼ਾਨੀਆ ਲਈ ਸਹਿਯੋਗ ਸਦਾ ਹੀ ਉਸ ਦੀਆਂ ਲੋੜਾਂ ਤੇ ਪਹਿਲਤਾਵਾਂ ਲਈ ਰਿਹਾ ਹੈ। ਦੋਵਾਂ ਧਿਰਾਂ ਨੇ ਇਕ ਸਮਝੌਤੇ ‘ਤੇ ਦਸਤਖਤ ਕੀਤੇ ਜਿਸ ਵਿਚ ਭਾਰਤ ਜ਼ਾਂਜ਼ੀਬਾਰ ਦੀ ਪਾਣੀ ਸਪਲਾਈ ਪ੍ਰਣਾਲੀ ਨੂੰ ਬਹਾਲ ਕਰਨ ਅਤੇ ਸੁਧਾਰ ਲਈ 9ਕਰੋੜ 20 ਲੱਖ ਦਾ ਕਰਜ਼ਾ ਦੇਵੇਗਾ। ਦੂਸਰੇ ਸਮਝੌਤਿਆਂ ਜਿਨ੍ਹਾਂ ‘ਤੇ ਦਸਤਖਤ ਕੀਤੇ ਗਏ ਉਨ੍ਹਾਂ ਵਿਚ ਪਾਣੀ ਵਸੀਲੇ ਦਾ ਪ੍ਰਬੰਧ ਤੇ ਵਿਕਾਸ, ਜ਼ਾਂਜ਼ੀਬਾਰ ਵਿਖੇ ਵੋਕੇਸ਼ਨਲ ਸਿੱਖਲਾਈ ਕੇਂਦਰ ਸਥਾਪਤ ਕਰਨਾ, ਕੂਟਨੀਤਕਾਂ/ਸਰਕਾਰੀ ਪਾਸਪੋਰਟ ਧਾਰਕਾਂ ਨੂੰ ਵੀਜ਼ੇ ਤੋਂ ਛੋਟ ਅਤੇ ਭਾਰਤ ਦੇ ਕੌਮੀ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਤਨਜ਼ਾਨੀਆ ਦੀ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਵਿਚਕਾਰ ਸਮਝੌਤਾ ਸ਼ਾਮਿਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਤਨਜ਼ਾਨੀਆ ਦੇ 17 ਸ਼ਹਿਰਾਂ ਵਿਚ ਪਾਣੀ ਦੇ ਦੂਸਰੇ ਪ੍ਰਾਜੈਕਟਾਂ ‘ਤੇ ਵੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਭਾਰਤ 5 ਕਰੋੜ ਦਾ ਰਿਆਇਤੀ ਕਰਜ਼ਾ ਦੇਣ ‘ਤੇ ਵਿਚਾਰ ਕਰਨ ਦਾ ਵੀ ਇੱਛਕ ਹੈ। ਦੁਵੱਲੇ ਸਹਿਯੋਗ ਲਈ ਜਨਤਕ ਸਿਹਤ ਨੂੰ ਇਕ ਹੋਰ ਮਹੱਤਵਪੂਰਣ ਖੇਤਰ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਤਨਜ਼ਾਨੀਆ ਸਰਕਾਰ ਦੀ ਸਿਹਤ ਸੰਭਾਲ ਪਹਿਲਤਾਵਾਂ ਦੀ ਪੂਰਤੀ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਰਤੀ ਰੇਡੀਓ ਥੇਰੈਪੀ ਮਸ਼ੀਨ ਕੈਂਸਰ ਰੋਗੀਆਂ ਦੇ ਇਲਾਜ ਲਈ ਬੁਗਾਂਡੋ ਮੈਡੀਕਲ ਕੇਂਦਰ ਵਿਖੇ ਸਥਾਪਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਾਸ਼ਟਰਪਤੀ ਮੈਗੁਫੁਲੀ ਨਾਲ ਮੀਟਿੰਗ ਵਿਚ ਦੁਵੱਲੀ ਭਾਈਵਾਲੀ ਦੇ ਮੁਕੰਮਲ ਸਪੈਕਟ੍ਰਮ ‘ਤੇ ਵਿਸਥਾਰ ਪੂਰਵਕ ਚਰਚਾ ਹੋਈ ਹੈ। ਉਨ੍ਹਾਂ ਨੇ ਕੁਦਰਤੀ ਗੈਸ ਦੇ ਵਿਕਾਸ ਅਤੇ ਵਰਤੋਂ ਵਿਚ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵੇਂ ਨੇਤਾ ਸਨਅਤ ਦੇ ਸਨਅਤ ਨਾਲ ਸਬੰਧਾਂ ਨੂੰ ਉਤਸ਼ਾਹਿਤ ਕਰਕੇ ਦੁਵੱਲਾ ਵਪਾਰ ਅਤੇ ਨਿਵੇਸ਼ ਭਾਈਵਾਲੀ ਹੋਰ ਮਜਬੂਤ ਕਰਨ ਲਈ ਸਹਿਮਤ ਹੋ ਗਏ ਹਨ। ਭਾਰਤ ਪਹਿਲਾਂ ਹੀ ਤਨਜ਼ਾਨੀਆ ਦਾ ਵੱਡਾ ਆਰਥਿਕ ਭਾਈਵਾਲ ਹੈ। ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ ਲੱਗਭੱਗ ਤਿੰਨ ਅਰਬ ਡਾਲਰ ਦਾ ਹੈ। ਤਨਜ਼ਾਨੀਆ ਵਿਚ ਭਾਰਤ ਨੇ ਪਹਿਲਾਂ ਹੀ ਤਿੰਨ ਅਰਬ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ। ਉਨ੍ਹਾਂ ਤਨਾਜ਼ਾਨੀਆ ਦੇ ਰਾਸ਼ਟਰਪਤੀ ਮੈਗੁਫੁਲੀ ਨੂੰ ਛੇਤੀ ਭਾਰਤ ਆਉਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਡਾਰ-ਐਸ-ਸਲਾਮ ਸਰਕਾਰੀ ਹਾਊਸ ਵਿਖੇ ਪਹੁੰਚਣ ‘ਤੇ ਰਸਮੀ ਸਵਾਗਤ ਕੀਤਾ ਗਿਆ।

RELATED ARTICLES
POPULAR POSTS