
ਕੰਧਾਂ ‘ਤੇ ਨਫਰਤ ਫੈਲਾਉਣ ਵਾਲੇ ਨਾਅਰੇ ਵੀ ਲਿਖੇ
ਵਾਸ਼ਿੰਗਟਨ: ਅਮਰੀਕਾ ‘ਚ ਪੈਂਦੇ ਨਿਊ ਮੈਕਸੀਕੋ ਸ਼ਹਿਰ ਦੀ ਸੈਂਟਾ ਫੇ ਸਿਟੀ ਵਿਚ ਭਾਰਤ ਖਿਲਾਫ ਨਫਰਤੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਵਿਅਕਤੀਆਂ ਨੇ ਇੰਡੀਆ ਪੈਲੇਸ ਰੈਸਟੋਰੈਂਟ ਵਿਚ ਜ਼ਬਰਦਸਤੀ ਦਾਖਲ ਹੋ ਕੇ ਭੰਨ ਤੋੜ ਕੀਤੀ ਅਤੇ ਭਗਵਾਨ ਦੀ ਮੂਰਤੀ ਨੂੰ ਵੀ ਤੋੜ ਦਿੱਤਾ। ਬਾਅਦ ਵਿਚ ਕੰਧ ‘ਤੇ ਨਫਰਤ ਫੈਲਾਉਣ ਵਾਲੇ ਨਾਅਰੇ ਵੀ ਲਿਖ ਦਿੱਤੇ ਗਏ। ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਨੇ ਦੱਸਿਆ ਕਿ ਰਸੋਈ ਅਤੇ ਸਰਵਿਸ ਏਰੀਏ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ 1 ਲੱਖ ਡਾਲਰ ਤੋਂ ਜ਼ਿਆਦਾ ਦਾ ਨੂਕਸਾਨ ਹੋਇਆ ਬਲਜੀਤ ਸਿੰਘ ਨੇ ਦੱਸਿਆ ਕਿ ਕੰਧਾਂ, ਦਰਵਾਜ਼ਿਆਂ ਤੇ ਕਾਊਂਟਰ ਉਤੇ ‘ਵਾਈਟ ਪਾਵਰ’, ‘ਟਰੰਪ 2020’, ‘ਗੋ ਹੋਮ’ ਲਿਖਿਆ ਹੋਇਆ ਹੈ। ਕੁਝ ਸਤਰਾਂ ਨਸਲੀ ਨਫ਼ਰਤ ਤੇ ਹਿੰਸਾ ਨਾਲ ਡਰਾਉਣ-ਧਮਕਾਉਣ ਵੱਲ ਵੀ ਸੰਕੇਤ ਕਰਦੀਆਂ ਹਨ। ਸਥਾਨਕ ਪੁਲਿਸ ਅਤੇ ਫੈਡਰਲ ਇਨਵੈਸਟੀਗੇਸ਼ਨ ਬਿਊਰੋ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਘਟਨਾ ਦੀ ਸਮੁੱਚੇ ਸਿੱਖ ਭਾਈਚਾਰੇ ਨੇ ਨਿੰਦਾ ਕੀਤੀ ਹੈ।