ਵਾਸ਼ਿੰਗਟਨ : ਅਮਰੀਕਾ ਦੀ ਸੈਨੇਟ ‘ਚ ਹੋਈਆਂ ਵੋਟਾਂ ਦੇ ਆਧਾਰ ‘ਤੇ ਭਾਰਤੀ ਅਮਰੀਕੀ ਡਾ. ਵਿਵੇਕ ਮੂਰਤੀ ਨੂੰ ਰਾਸ਼ਟਰਪਤੀ ਜੋ ਬਿਡੇਨ ਦਾ ਸਰਜਨ ਜਨਰਲ ਚੁਣਿਆ ਗਿਆ ਹੈ। ਮੂਰਤੀ ਨੇ ਕਿਹਾ ਕਿ ਦੇਸ਼ ਦੀ ਤੰਦਰੁਸਤੀ ਅਤੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਹ ਪੂਰੀ ਮਿਹਨਤ ਕਰਨਗੇ। ਇਸਦੇ ਨਾਲ ਹੀ ਬਿਡੇਨ ਦੀ ਟੀਮ ‘ਚ ਮਹੱਤਵਪੂਰਨ ਅਹੁਦੇ ‘ਤੇ ਇਕ ਹੋਰ ਭਾਰਤੀ ਮੂਲ ਦੇ ਸ਼ਖਸ ਦੀ ਐਂਟਰੀ ਹੋ ਗਈ ਹੈ। ਮੂਰਤੀ ਦੀ ਸਭ ਤੋਂ ਵੱਧ ਤਰਜੀਹ ਕਰੋਨਾ ਵਾਇਰਸ ਮਹਾਮਾਰੀ ਨਾਲ ਨਿਪਟਣਾ ਹੋਵੇਗਾ। ਜ਼ਿਕਰਯੋਗ ਹੈ ਕਿ ਬਰਾਕ ਓਬਾਮਾ ਨੇ ਵੀ ਉਨ੍ਹਾਂ ਨੂੰ ਸਲਾਹਕਾਰ ਗਰੁੱਪ ‘ਚ ਸ਼ਾਮਲ ਕੀਤਾ ਸੀ।

