13.3 C
Toronto
Monday, April 27, 2026
spot_img
Homeਦੁਨੀਆਨਫ਼ਰਤ ਲਈ ਅਮਰੀਕਾ 'ਚ ਕੋਈ ਥਾਂ ਨਹੀਂ : ਬਿਡੇਨ

ਨਫ਼ਰਤ ਲਈ ਅਮਰੀਕਾ ‘ਚ ਕੋਈ ਥਾਂ ਨਹੀਂ : ਬਿਡੇਨ

ਅਮਰੀਕੀ ਰਾਸ਼ਟਰਪਤੀ ਨੇ ਕੱਟੜਤਾ ਖਿਲਾਫ ਆਵਾਜ਼ ਬੁਲੰਦ ਕਰਨ ਦੀ ਕੀਤੀ ਅਪੀਲ
ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਐਟਲਾਂਟਾ ਪਹੁੰਚ ਕੇ ਕੁਝ ਦਿਨ ਪਹਿਲਾਂ ਇੱਕ ਗੋਰੇ ਵਿਅਕਤੀ ਵੱਲੋਂ ਮਸਾਜ ਪਾਰਲਰਾਂ ‘ਤੇ ਗੋਲੀਬਾਰੀ ‘ਚ ਮਾਰੇ ਗਏ ਏਸ਼ਿਆਈ-ਅਮਰੀਕੀ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ। ਉਨ੍ਹਾਂ ਨੇ ਨਸਲਵਾਦ ਦੀ ਨਿਖੇਧੀ ਵੀ ਕੀਤੀ। ਦੋਵਾਂ ਨੇਤਾਵਾਂ ਨੇ ਏਸ਼ਿਆਈ-ਅਮਰੀਕੀ ਨੇਤਾਵਾਂ ਨਾਲ ਲੱਗਪਗ 80 ਮਿੰਟ ਮੁਲਾਕਾਤ ਕੀਤੀ।
ਮੁਲਕਾਤ ਮਗਰੋਂ ਬਿਡੇਨ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਸ਼ਿਆਈ-ਅਮਰੀਕੀਆਂ ਅਤੇ ਪ੍ਰਸ਼ਾਂਤ ਦੀਪਾਂ ਦੇ ਮੂਲ ਵਾਸੀਆਂ ਦੇ ਡਰ ਦੀਆਂ ਕਹਾਣੀਆਂ ‘ਦਿਲ ਦਹਿਲਾਉਣ’ ਵਾਲੀਆਂ ਹਨ ਅਤੇ ਇਨ੍ਹਾਂ ਲੋਕਾਂ ਖਿਲਾਫ ਹਿੰਸਾ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ ਅਤੇ ਸਾਨੂੰ ਆਪਣੇ ਵਿਚਾਰ ਬਦਲਣੇ ਪੈਣਗੇ। ਬਿਡੇਨ ਨੇ ਕੱਟੜਤਾ ਖਿਲਾਫ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੀ ਚੁੱਪ ਜੁਰਮ ‘ਚ ਵਿੱਚ ਹਿੱਸੇਦਾਰੀ ਨੂੰ ਦਰਸਾਉਂਦੀ ਹੈ ਅਤੇ ਅਸੀਂ ਜੁਰਮ ਦੇ ਸਹਿਯੋਗੀ ਨਹੀਂ ਹੋ ਸਕਦੇ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਹਮਲਾਵਰ ਦਾ ਮਕਸਦ ਜਾਂਚ ਦੇ ਘੇਰੇ ਵਿੱਚ ਹੈ, ਪਰ ਇਹ ਸਾਫ਼ ਹੈ ਕਿ ਮਾਰੇ ਗਏ 8 ਵਿਅਕਤੀ ਏਸ਼ਿਆਈ ਮੂਲ ਦੇ ਸਨ ਅਤੇ ਉਨ੍ਹਾਂ ਵਿੱਚ 7 ਮਹਿਲਾਵਾਂ ਸਨ।
ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਨਸਲਵਾਦ, ਹੋਰ ਮੁਲਕਾਂ ਦੇ ਲੋਕਾਂ ਦੇ ਨਾਲ ਨਫ਼ਰਤ ਅਤੇ ਲਿੰਗ ਭੇਦ-ਭਾਵ ਹਮੇਸ਼ਾ ਰਿਹਾ ਹੈ। ਹੈਰਿਸ ਨੇ ਕਿਹਾ ਕਿ ਮੈਂ ਤੇ ਰਾਸ਼ਟਰਪਤੀ ਚੁੱਪ ਨਹੀਂ ਰਹਾਂਗੇ। ਜਿੱਥੇ ਵੀ ਹਿੰਸਾ, ਨਫ਼ਰਤੀ ਅਪਰਾਧ ਅਤੇ ਭੇਦਭਾਵ ਹੋਵੇਗਾ, ਅਸੀਂ ਉਸ ਖਿਲਾਫ ਆਵਾਜ਼ ਉਠਾਵਾਂਗੇ।

RELATED ARTICLES
POPULAR POSTS