Breaking News
Home / ਦੁਨੀਆ / ਦੁਨੀਆ ਵਿਚ ਸਭ ਤੋਂ ਤਾਕਤਵਰ ਫੌਜ ‘ਚ ਭਾਰਤ ਦਾ ਨੰਬਰ ਚੌਥਾ

ਦੁਨੀਆ ਵਿਚ ਸਭ ਤੋਂ ਤਾਕਤਵਰ ਫੌਜ ‘ਚ ਭਾਰਤ ਦਾ ਨੰਬਰ ਚੌਥਾ

ਚੀਨ ਪਹਿਲੇ ਅਤੇ ਅਮਰੀਕਾ ਦੂਜੇ ਸਥਾਨ ‘ਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੱਖਿਆ ਮੰਤਰਾਲੇ ਦੀ ਮਿਲਟਰੀ ਡਾਇਰੈਕਟ ਵੈਬਸਾਈਟ ਵਲੋਂ ਜਾਰੀ ਅਧਿਐਨ ਅਨੁਸਾਰ ਦੁਨੀਆ ‘ਚ ਚੀਨ ਦੀ ਫੌਜ ਸਭ ਤੋਂ ਤਾਕਤਵਰ ਹੈ ਜਦਕਿ ਭਾਰਤ ਦੀ ਫੌਜ ਚੌਥੇ ਸਥਾਨ ‘ਤੇ ਹੈ। ਅਧਿਐਨ ਅਨੁਸਾਰ ਸਭ ਤੋਂ ਵੱਧ ਮਿਲਟਰੀ ਬਜਟ ਹੋਣ ਦੇ ਬਾਵਜੂਦ 74 ਅੰਕਾਂ ਨਾਲ ਅਮਰੀਕਾ ਦੀ ਫੌਜ ਦੂਸਰੇ ਸਥਾਨ ‘ਤੇ ਹੈ। ਇਸ ਤੋਂ ਬਾਅਦ 69 ਅੰਕਾਂ ਨਾਲ ਰੂਸ ਦੀ ਫੌਜ ਤੀਸਰੇ ਸਥਾਨ ਤੇ ਫਿਰ 61 ਅੰਕਾਂ ਨਾਲ ਭਾਰਤ ਦਾ ਸਥਾਨ ਆਉਂਦਾ ਹੈ। ਭਾਰਤ ਤੋਂ ਬਾਅਦ 5ਵੇਂ ਸਥਾਨ ‘ਤੇ ਫਰਾਂਸ ਹੈ, ਜਿਸ ਦੇ 58 ਅੰਕ ਹਨ। ਪਹਿਲੇ 10 ‘ਚ ਬਰਤਾਨੀਆ ਦੀ ਫੌਜ 9ਵੇਂ ਸਥਾਨ ‘ਤੇ ਹੈ, ਜਿਸ ਦੇ 43 ਅੰਕ ਹਨ। ਅਧਿਐਨ ਅਨੁਸਾਰ ‘ਅਲਟੀਮੇਟ ਮਿਲਟਰੀ ਸਟ੍ਰੈਂਥ ਇੰਡੈਕਸ’ ਦੀ ਵੱਖ-ਵੱਖ ਪਹਿਲੂਆਂ ਦੇ ਆਧਾਰ ‘ਤੇ ਗਣਨਾ ਕੀਤੀ ਗਈ ਹੈ, ਜਿਸ ‘ਚ ਬਜਟ, ਸਰਗਰਮ ਤੇ ਗੈਰ-ਸਰਗਰਮ ਫੌਜੀ ਅਮਲਾ, ਕੁੱਲ ਹਵਾ, ਸਮੁੰਦਰ, ਜ਼ਮੀਨੀ ਤੇ ਪ੍ਰਮਾਣੂ ਵਸੀਲੇ, ਔਸਤ ਤਨਖਾਹਾਂ ਤੇ ਹੋਰ ਸਾਜੋ-ਸਾਮਾਨ ਸ਼ਾਮਿਲ ਹੈ।
ਚੀਨ ਦੀ ਫੌਜ ਦੁਨੀਆ ‘ਚ ਸਭ ਤੋਂ ਤਾਕਤਵਰ ਫੌਜ ਹੈ, ਜਿਸ ਦੇ ਇਸ ਸੂਚੀ ‘ਚ 100 ‘ਚੋਂ 82 ਅੰਕ ਹਨ। ਦੁਨੀਆ ‘ਚ ਅਮਰੀਕਾ ਆਪਣੀ ਫੌਜ ‘ਤੇ ਸਭ ਤੋਂ ਵੱਧ ਖਰਚ ਕਰਦਾ ਹੈ, ਜਿਸ ਦਾ ਰੱਖਿਆ ਬਜਟ ਸਾਲਾਨਾ 732 ਅਰਬ ਡਾਲਰ ਹੈ। ਫੌਜ ‘ਤੇ ਖਰਚ ਦੇ ਮਾਮਲੇ ‘ਚ ਚੀਨ ਦੂਸਰੇ ਸਥਾਨ ‘ਤੇ ਹੈ, ਜਿਸ ਦਾ ਸਾਲਾਨਾ ਬਜਟ 261 ਅਰਬ ਡਾਲਰ ਹੈ। ਇਸ ਤੋਂ ਬਾਅਦ ਭਾਰਤ 71 ਅਰਬ ਡਾਲਰ ਖਰਚ ਕਰਦਾ ਹੈ। ਅਧਿਐਨ ਅਨੁਸਾਰ ਕਾਲਪਨਿਕ ਸੰਘਰਸ਼ ‘ਚ ਚੀਨ ਸਮੁੰਦਰੀ, ਅਮਰੀਕਾ ਹਵਾਈ ਤੇ ਰੂਸ ਜ਼ਮੀਨੀ ਲੜਾਈਆਂ ‘ਚ ਜਿੱਤ ਪ੍ਰਾਪਤ ਕਰੇਗਾ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …