Breaking News
Home / ਦੁਨੀਆ / ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੀ ਨਵੀਂ ਕਾਰਜਕਾਰਨੀ ਦੀ ਚੋਣ ਹੋਈ

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੀ ਨਵੀਂ ਕਾਰਜਕਾਰਨੀ ਦੀ ਚੋਣ ਹੋਈ

Mountainash Senior Club Office bearers copy copyਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਚਰਨਜੀਤ ਕੌਰ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੀਤੇ ਦਿਨੀਂ ਹੋਈ ਇਕੱਤਰਤਾ ਵਿੱਚ ਆਉਂਦੇ ਦੋ ਸਾਲਾਂ 2016 ਤੋਂ 2018 ਲਈ ਕਲੱਬ ਦੇ ਨਵੇਂ ਪ੍ਰਧਾਨ ਬਖ਼ਸ਼ੀਸ਼ ਸਿੰਘ ਗਿੱਲ ਦੀ ਅਗਵਾਈ ਵਿੱਚ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਇਹ ਚੋਣ ਸਰਵ-ਸੰਮਤੀ ਨਾਲ ਹੋਈ ਜਿਸ ਵਿੱਚ ਚਰਨਜੀਤ ਸਿੰਘ ਢਿੱਲੋਂ ਮੀਤ-ਪ੍ਰਧਾਨ, ਧਰਮਪਾਲ ਸਿੰਘ ਸ਼ੇਰਗਿੱਲ ਸਕੱਤਰ, ਸੁਰਜੀਤ ਸਿੰਘ ਗਿੱਲ ਕੈਸ਼ੀਅਰ ਅਤੇ ਹਰਚਰਨ ਸਿੰਘ ਕੰਡੋਲਾ ਸਲਾਹਕਾਰ ਬਣਾਏ ਗਏ। ਇਨ੍ਹਾਂ ਤੋਂ ਇਲਾਵਾ ਤਰਸੇਮ ਸਿੰਘ ਜੌਹਲ, ਜੋਧ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਜੋਗਿੰਦਰ ਸਿੰਘ ਧਾਲੀਵਾਲ ਅਤੇ ਜਰਨੈਲ ਸਿੰਘ ਜਟਾਣਾ ਡਾਇਰੈਕਟਰ ਬਣੇ।
ਕਲੱਬ ਦੇ ਮਹਿਲਾ-ਵਿੰਗ ਵਿੱਚ ਚਰਨਜੀਤ ਕੌਰ ਢਿੱਲੋਂ ਨੂੰ ਮੀਤ-ਪ੍ਰਧਾਨ ਬਣਾਇਆ ਗਿਆ, ਜਦ ਕਿ ਰਣਵੀਰ ਕੌਰ ਵਿਰਕ ਅਤੇ ਜਗਜੀਤ ਕੌਰ ਰਾਜਪਾਲ ਦੇ ਨਾਂ ਡਾਇਰੈਕਟਰਾਂ ਵਿੱਚ ਸ਼ਾਮਲ ਸਨ। ਕਲੱਬ ਦੇ ਸਮੁਹ-ਮੈਂਬਰਾਂ ਵੱਲੋਂ ਆਸ ਪ੍ਰਗਟ ਕੀਤੀ ਗਈ ਕਿ ਇਹ ਨਵੀਂ ਕਾਰਜਕਰਨੀ ਆਉਂਦੇ ਦੋ ਸਾਲਾਂ ਲਈ ਪੂਰੀ ਤਨ-ਦੇਹੀ ਨਾਲ ਕੰਮ ਕਰਕੇ ਇਸ ਕਲੱਬ ਦਾ ਨਾਂ ਹੋਰ ਚਮਕਾਏਗੀ।
ਪੀਲ ਫਰੈਂਡਜ਼ ਕਲੱਬ ਦੇ ਮੈਂਬਰਾਂ ਨੇ ਪਿਕਨਿਕ ਮਨਾਈ
ਮਿਸੀਸਾਗਾ/ਬਾਸੀ ਹਰਚੰਦ : ਪੀਲ ਫਰੈਂਡਜ਼ ਕਲੱਬ ਦੇ ਮੈਂਬਰ ਲਗਾਤਾਰ ਕਈ ਸਾਲਾਂ ਤੋਂ ਰਲ ਮਿਲ ਕੇ ਪਿਕਨਿਕ ਮਨਾਉਂਦੇ ਆ ਰਹੇ ਹਨ। ਇਸ ਸਾਲ ਐਰਨਡੇਲ ਪਾਰਕ ਮਿਸੀਸਾਗਾ ਵਿਖੇ ਪ੍ਰੀਵਾਰਾਂ ਸਮੇਤ ਬਹੁਤ ਉਤਸ਼ਾਹ ਭਰਪੂਰ ਪਿਕਨਿਕ ਮਨਾਈ। ਸਾਰੇ ਪ੍ਰੀਵਾਰਾਂ ਦੇ ਨੌਜਵਾਨ ਆਪਣੇ ਘਰਾਂ ਤੋਂ ਕੁੱਝ ਸਪੈਸ਼ਲ ਖਾਣੇ ਬਣਾ ਕੇ ਲਿਆਏ ਸਨ। ਬਾਕੀ ਸਾਰੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਿਕਨਿਕ ਵਾਲੀ ਥਾਂ ਤੇ ਹੀ ਬਣਾਏ ਗਏ। ਵਲੰਟੀਅਰਾਂ ਵਿੱਚ ਖਾਣਾ ਬਣਾਉਣ ਦੀ ਬਹੁਤ ਮੁਹਾਰਤ ਹੈ। ਤਰ੍ਹਾਂ ਤਰ੍ਹਾਂ ਦਾ ਸੁਆਦੀ ਪਕਵਾਨ ਬਾਰਾਂ ਵਜੇ ਤੋਂ ਸ਼ਾਮ ਦੇ ਸਾਢੇ ਸੱਤ ਵਜੇ ਤੱਕ ਚੱਲਦਾ ਰਿਹਾ।  ਪਕੌੜੇ, ਜਲੇਬੀ, ਵੇਸਣ ਬਰਫੀ, ਖਰਬੂਜ, ਤਰਬੂਜ, ਚੈਰੀ, ਅੰਗੂਰ, ਫਿਸ਼, ਵੈਜ, ਚਿਕਨ ਬਰਗਰ ਆਦਿ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਉਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਬਾਰ ਬਾਰ ਪੁੱਛ ਕੇ ਸੇਵਾ ਕੀਤੀ ਗਈ। ਬੱਚਿਆ ਨੇ ਖੇਡ ਕੇ ਅਤੇ ਨਾਲ ਵਗਦੇ ਦਰਿਆ ਵਿੱਚ ਨਹਾ ਕੇ ਮੌਜ ਮਸਤੀ ਕੀਤੀ। ਬੀਬੀਆਂ ਸਾਲ ਪਿੱਛੋਂ ਮਿਲੀਆਂ ਅਤੇ ਖਾਂਦਿਆਂ ਪੀਦਿਆਂ ਆਪਣੀਆਂ ਗੱਲਾਂ ਵਿੱਚ ਖੁਭੀਆਂ ਦਿਸੀਆਂ ਅਤੇ ਬਾਅਦ ਵਿੱਚ ਗਿੱਧਾ ਪਾ ਕੇ ਦਿਲ ਦੇ ਵਲਵਲੇ ਪ੍ਰਗਟ ਕੀਤੇ। ਨੌਜਵਾਨ ਖਾਣਾ ਪਕਾਉਂਦਿਆਂ ਮੌਜ ਮਸਤੀ ਕਰਦੇ ਰਹੇ। ਜੀਤ ਸਿੰਘ ਦੇ ਬਣਾਏ ਪਕੌੜੈ ਬਹੁਤ ਸੁਆਦ ਸਨ। ਸੱਭ ਦਾ ਵਾਰ ਵਾਰ ਖਾਣ ਨੂੰ ਦਿਲ ਕਰਦਾ ਸੀ। ਪ੍ਰਿੰਸੀਪਲ ਬਲਬੀਰ ਸਿੰਘ ਗਿਲ ਪਿੰਡ ਡਾਲਾ ਜੋ ਸਮਾਜ ਅਤੇ ਬੁਧੀਜੀਵੀਆਂ ਵਿੱਚ ਸਨਮਾਨਯੋਗ ਥਾਂ ਰੱਖਦੇ ਹਨ, ਨੇ ਨੌਜਵਾਨਾਂ ਨੂੰ ਸ਼ਾਬਾਸ਼ ਦਿਤੀ। ਉਹਨਾਂ ਕਿਹਾ ਪ੍ਰੀਵਾਰਾਂ ਵਿੱਚ ਮੇਲ ਜੋਲ ਕਾਇਮ ਰੱਖਣ ਦਾ ਨਵੀਂ ਪੀੜ੍ਹੀ ਦਾ ਉਦਮ ਸਲਾਹੁਣ ਯੋਗ ਹੈ। ਨਵੇਂ ਬੱਚੇ ਇਸ ਤੋਂ ਪ੍ਰੇਰਨਾ ਲੈਣਗੇ ਅਤੇ ਸਾਡੇ ਸੱੀਭਆਚਾਰ ਨਾਲ ਜੁੜੇ ਰਹਿਣਗੇ। ਖੁਸ਼ੀ ਖੁਸ਼ੀ ਦਿਨ ਭਰ ਮੌਜ ਮਸਤੀ ਕਰਕੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਘਰੋ ਘਰੀ ਚਲੇ ਗਏ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …