5.2 C
Toronto
Sunday, April 19, 2026
spot_img
Homeਦੁਨੀਆਦੁਨੀਆ ਭਰ 'ਚ ਕਰੋਨਾ ਮਰੀਜ਼ਾਂ ਦੀ ਗਿਣਤੀ 86 ਲੱਖ ਤੋਂ ਪਾਰ

ਦੁਨੀਆ ਭਰ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 86 ਲੱਖ ਤੋਂ ਪਾਰ

Image Courtesy : ਏਬੀਪੀ ਸਾਂਝਾ

ਬੀਜਿੰਗ ‘ਚ ਕਰੋਨਾ ਦੇ ਅੰਕੜਿਆਂ ‘ਤੇ ਅਮਰੀਕਾ ਨੇ ਉਠਾਏ ਸਵਾਲ
ਵਾਸ਼ਿੰਗਟਨ/ਬਿਊਰੋ ਨਿਊਜ਼
ਚੀਨ ਦੀ ਰਾਜਧਾਨੀ ਬੀਜਿੰਗ ਵਿਚ ਕਰੋਨਾ ਵਾਇਰਸ ਦੇ ਦੂਜੇ ਦੌਰ ਦੇ ਅੰਕੜਿਆਂ ‘ਤੇ ਅਮਰੀਕਾ ਨੇ ਸਵਾਲ ਉਠਾਏ ਹਨ। ਅਮਰੀਕਾ ਨੇ ਕਿਹਾ ਕਿ ਚੀਨ ਸਰਕਾਰ ਬੀਜਿੰਗ ਦੇ ਅੰਕੜੇ ਸਹੀ ਨਹੀਂ ਦੱਸ ਰਹੀ। ਅਮਰੀਕਾ ਦਾ ਕਹਿਣਾ ਸੀ ਕਿ ਬੀਜਿੰਗ ਦੇ ਸਹੀ ਹਾਲਾਤ ਪਤਾ ਕਰਨ ਲਈ ਇਕ ਟੀਮ ਭੇਜੀ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ।
ਇਸੇ ਦੌਰਾਨ ਦੁਨੀਆ ਭਰ ਵਿਚ ਕਰੋਨਾ ਵਾਇਰਸ ਦੇ ਹੁਣ ਤੱਕ 86 ਲੱਖ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 4 ਲੱਖ 57 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਕਰਕੇ ਜਾਨ ਵੀ ਜਾ ਚੁੱਕੀ ਹੈ। ਹੁਣ ਤੱਕ ਦੁਨੀਆ ਭਰ ਵਿਚ 45 ਲੱਖ 60 ਹਜ਼ਾਰ ਤੋਂ ਵੱਧ ਲੋਕ ਸਿਹਤਯਾਬ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕਰੋਨਾ ਪੀੜਤਾਂ ਦੀ ਗਿਣਤੀ 22 ਲੱਖ 64 ਹਜ਼ਾਰ ਤੱਕ ਅੱਪੜ ਗਈ ਹੈ।

RELATED ARTICLES
POPULAR POSTS