ਮ੍ਰਿਤਕ ਨਮਰਤਾ ਦੇ ਭਰਾ ਨੇ ਇਸ ਨੂੰ ਹੱਤਿਆ ਦੱਸਿਆ ਅਤੇ ਲੋਕਾਂ ਕੋਲੋਂ ਮੰਗੀ ਮੱਦਦ
ਕਰਾਚੀ/ਬਿਊਰੋ ਨਿਊਜ਼
ਪਾਕਿਸਤਾਨ ‘ਚ ਘੱਟਗਿਣਤੀਆਂ ‘ਤੇ ਹੋ ਰਹੇ ਜ਼ੁਲਮ ਦੀ ਇਕ ਹੋਰ ਤਸਵੀਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਿੰਧ ਸੂਬੇ ‘ਚ ਘੋਟਕੀ ਇਲਾਕੇ ਦੀ ਇਕ ਹਿੰਦੂ ਲੜਕੀ ਨਮਰਤਾ ਲਰਕਾਨਾ ਮੈਡੀਕਲ ਕਾਲਜ ਵਿਚ ਆਪਣੇ ਹੋਸਟਲ ਦੇ ਕਮਰੇ ‘ਚ ਮ੍ਰਿਤਕ ਪਾਈ ਗਈ ਅਤੇ ਉਸਦੇ ਗਲੇ ਨੂੰ ਰੱਸੀ ਬੰਨ੍ਹੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਲੜਕੀ ਦੀ ਹੱਤਿਆ ਹੋਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਾਕਿਸਤਾਨ ਵਿਚ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲਿਆਂ ਦੇ ਚੱਲਦਿਆਂ ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਮੌਤ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਨਮਰਤਾ ਦੇ ਭਰਾ ਡਾਕਟਰ ਵਿਸ਼ਾਲ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਨਹੀਂ ਹੈ, ਇਹ ਹੱਤਿਆ ਦਾ ਮਾਮਲਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਮੱਦਦ ਦੀ ਅਪੀਲ ਵੀ ਕੀਤੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …