-5.5 C
Toronto
Tuesday, March 3, 2026
spot_img
HomeਕੈਨੇਡਾFrontਭਾਰਤ ’ਤੇ ਟਰੰਪ ਦਾ 50 ਫੀਸਦ ਟੈਰਿਫ, 25 ਫੀਸਦੀ ਟੈਰਿਫ ਅੱਜ ਤੋਂ...

ਭਾਰਤ ’ਤੇ ਟਰੰਪ ਦਾ 50 ਫੀਸਦ ਟੈਰਿਫ, 25 ਫੀਸਦੀ ਟੈਰਿਫ ਅੱਜ ਤੋਂ ਹੋਇਆ ਲਾਗੂ


ਪੀਐਮ ਮੋਦੀ ਨੇ ਕਿਹਾ : ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੀਮਤ ਤਾਰਨ ਲਈ ਹਾਂ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ’ਤੇ ਅੱਜ 7 ਅਗਸਤ ਤੋਂ 25 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ ਅਤੇ 25 ਫੀਸਦੀ ਟੈਰਿਫ ਆਉਂਦੀ 27 ਅਗਸਤ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਸਮਾਨ ’ਤੇ ਕਰੀਬ 10 ਫੀਸਦੀ ਟੈਰਿਫ ਲੱਗਦਾ ਸੀ। ਇਸਦੇ ਚੱਲਦਿਆਂ ਨਵੇਂ ਟੈਰਿਫ ਲੱਗਣ ਨਾਲ ਭਾਰਤੀ ਸਮਾਨ ਅਮਰੀਕੀ ਬਜ਼ਾਰ ਵਿਚ ਮਹਿੰਗਾ ਹੋ ਜਾਵੇਗਾ। ਹਾਲਾਂਕਿ ਭਾਰਤ ਦੇ ਮਾਹਰਾਂ ਦਾ ਕਹਿਣਾ ਹੈ ਕਿ ਮਾਲ ਵੇਚਣ ਲਈ ਅਮਰੀਕਾ ਤੋਂ ਇਲਾਵਾ ਦੁਨੀਆ ਭਰ ਦੇ ਬਜ਼ਾਰ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਲਈ ਕਿਸਾਨਾਂ ਦੇ ਹਿੱਤ ਸਭ ਤੋਂ ਵੱਡੀ ਤਰਜੀਹ ਹੈ ਅਤੇ ਉਹ ਇਸ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ ਹਨ। ਇਹ ਵੀ ਦੱਸਣਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਭਾਰਤ ਫੇਰੀ ’ਤੇ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਅਜੀਤ ਡੋਵਾਲ ਵਲੋਂ ਸਾਂਝੀ ਕੀਤੀ ਗਈ ਹੈ।

RELATED ARTICLES
POPULAR POSTS