23.5 C
Toronto
Monday, June 8, 2026
spot_img
HomeਕੈਨੇਡਾFrontਮੇਰਠ ਦੀ ਇਕ ਫੈਕਟਰੀ ’ਚ ਧਮਾਕਾ-4 ਵਿਅਕਤੀਆਂ ਦੀ ਮੌਤ

ਮੇਰਠ ਦੀ ਇਕ ਫੈਕਟਰੀ ’ਚ ਧਮਾਕਾ-4 ਵਿਅਕਤੀਆਂ ਦੀ ਮੌਤ

ਮੇਰਠ ਦੀ ਇਕ ਫੈਕਟਰੀ ’ਚ ਧਮਾਕਾ-4 ਵਿਅਕਤੀਆਂ ਦੀ ਮੌਤ

30 ਮਿੰਟਾਂ ’ਚ ਦੋ ਵਾਰ ਹੋਇਆ ਧਮਾਕਾ

ਮੇਰਠ/ਬਿਊਰੋ ਨਿਊਜ਼

ਮੇਰਠ ’ਚ ਅੱਜ ਮੰਗਲਵਾਰ ਸਵੇਰੇ ਸਾਬੁਣ ਬਣਾਉਣ ਵਾਲੀ ਇਕ ਫੈਕਟਰੀ ਵਿਚ ਭਿਆਨਕ ਧਮਾਕਾ ਹੋ ਗਿਆ। ਇਸ ਧਮਾਕੇ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਮਲਬੇ ਵਿਚ ਦਬੇ 10 ਮਜ਼ਦੂਰਾਂ ਨੂੰ ਰੈਸਕਿਊ ਟੀਮ ਨੇ ਬਾਹਰ ਕੱਢ ਲਿਆ। ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਧਮਾਕਾ ਇੰਨਾ ਤੇਜ਼ ਸੀ ਕਿ ਪੂਰੀ ਫੈਕਟਰੀ ਢਹਿ ਢੇਰੀ ਹੋ ਗਈ ਅਤੇ ਨੇੜਲੇ 4  ਮਕਾਨ ਵੀ ਢਹਿ ਗਏ। ਇਹ ਵੀ ਦੱਸਿਆ ਗਿਆ ਕਿ 30 ਮਿੰਟਾਂ ਦੇ ਅੰਦਰ-ਅੰਦਰ ਦੋ ਵਾਰ ਧਮਾਕਾ ਹੋਇਆ, ਜਿਸ ਕਰਕੇ ਇਸ ਫੈਕਟਰੀ ਦੇ ਨੇੜਲੇ ਖੇਤਰ ਵਿਚ ਡਰ ਦਾ ਮਹੌਲ ਬਣ ਗਿਆ ਸੀ। ਮੌਕੇ ’ਤੇ ਡੀਐਮ, ਐਸਐਸਪੀ ਸਣੇ ਸੀਨੀਅਰ ਅਫਸਰ ਪਹੁੰਚੇ ਗਏ ਸਨ। ਇਸੇ ਦੌਰਾਨ ਡੀਐਮ ਦੀਪਕ ਮੀਣਾ ਨੇ ਦੱਸਿਆ ਕਿ ਇਸ ਧਮਾਕੇ ਨਾਲ 10 ਵਿਅਕਤੀ ਜ਼ਖਮੀ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਫੈਕਟਰੀ ਗੈਰਕਾਨੂੰਨੀ ਸੀ ਜਾਂ ਸਹੀ, ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS