ਵਿਪਾਸਨਾ ਖਿਲਾਫ ਪੁਲਿਸ ਕੋਲ ਕਈ ਸਬੂਤ
ਪੰਚਕੂਲਾ/ਬਿਊਰੋ ਨਿਊਜ਼
ਪੰਚਕੂਲਾ ਹਿੰਸਾ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੁੰਦੇ ਹੀ ਵਿਪਾਸਨਾ ਵੀ ਰੂਪੋਸ਼ ਹੋ ਗਈ ਹੈ। ਪੁਲਿਸ ਵਲੋਂ ਛਾਪੇਮਾਰੀ ਕਰਨ ਦੇ ਬਾਵਜੂਦ ਵੀ ਵਿਪਾਸਨਾ ਨਹੀਂ ਮਿਲੀ। ਵਿਪਾਸਨਾ ਨੂੰ ਪੁਲਿਸ ਨੇ ਕਈ ਵਾਰ ਪੁੱਛਗਿੱਛ ਲਈ ਨੋਟਿਸ ਭੇਜਿਆ, ਜਿਸ ਵਿਚ ਉਹ ਕੇਵਲ ਇਕ ਵਾਰ ਹੀ ਪੁਲਿਸ ਅੱਗੇ ਪੇਸ਼ ਹੋਈ ਹੈ। ਜਿਸ ਦੇ ਚੱਲਦਿਆਂ ਪੁਲਿਸ ਨੇ ਜ਼ਿਲ੍ਹਾ ਅਦਾਲਤ ਤੋਂ ਵਿਪਾਸਨਾ ਖਿਲਾਫ ਗ੍ਰਿਫ਼ਤਾਰੀ ਵਰੰਟ ਲਿਆ ਹੈ। ਵਿਪਾਸਨਾ ਖਿਲਾਫ ਪੁਲਿਸ ਕੋਲ ਕਈ ਸਬੂਤ ਹਨ। ਜਿਸ ਵਿਚ 17 ਅਗਸਤ ਨੂੰ ਸਿਰਸਾ ਵਿਚ ਹੋਈ ਮੀਟਿੰਗ ਵਿਚ ਵਿਪਾਸਨਾ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …