0.8 C
Toronto
Thursday, January 8, 2026
spot_img
Homeਪੰਜਾਬਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਦਰਮਿਆਨ ਦੂਰੀਆਂ ਵਧੀਆਂ

ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਦਰਮਿਆਨ ਦੂਰੀਆਂ ਵਧੀਆਂ

ਵੜਿੰਗ ਦੀ ਮੀਟਿੰਗ ਵਿੱਚ ਨਾ ਪੁੱਜੇ ਆਸ਼ੂ; ਸਾਰਿਆਂ ਨੂੰ ਸੁਨੇਹਾ ਭੇਜਿਆ ਸੀ: ਵੜਿੰਗ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਦਰਮਿਆਨ ਦੂਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰਾਜਾ ਵੜਿੰਗ ਦੇ ਚੋਣ ਜਿੱਤਣ ਤੋਂ ਬਾਅਦ ਹੁਣ ਤੱਕ ਆਸ਼ੂ ਤੇ ਵੜਿੰਗ ਇੱਕ ਵਾਰ ਵੀ ਆਹਮੋ-ਸਾਹਮਣੇ ਨਹੀਂ ਹੋਏ। ਇੱਥੋਂ ਤੱਕ ਕਿ ਆਸ਼ੂ ਨੇ ਫਤਿਹਗੜ੍ਹ ਸਾਹਿਬ ਦੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਜਿੱਤਣ ‘ਤੇ ਤਾਂ ਉਨ੍ਹਾਂ ਨਾਲ ਫੋਟੋ ਖਿਚਵਾ ਕੇ ਫੇਸਬੁੱਕ ‘ਤੇ ਪਾਈ ਹੈ ਪਰ ਰਾਜਾ ਵੜਿੰਗ ਬਾਰੇ ਅਜਿਹੀ ਕੋਈ ਪੋਸਟ ਸਾਂਝੀ ਨਹੀਂ ਕੀਤੀ ਹੈ।
ਰਾਜਾ ਵੜਿੰਗ ਵੱਲੋਂ ਸਰਕਟ ਹਾਊਸ ‘ਚ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਪਰ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਮੀਟਿੰਗ ‘ਚ ਨਹੀਂ ਪੁੱਜੇ।
ਮੀਡੀਆ ਨੇ ਜਦੋਂ ਵੜਿੰਗ ਤੋਂ ਪੁੱਛਿਆ ਕਿ ਆਸ਼ੂ ਨਹੀਂ ਆਏ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਸਭ ਨੂੰ ਸੁਨੇਹਾ ਭੇਜਿਆ ਸੀ, ਕੁਝ ਆਏ ਤੇ ਕੁਝ ਨਹੀਂ ਆਏ। ਹੋ ਸਕਦਾ ਹੈ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਵੇ। ਵੜਿੰਗ ਨੇ ਕਿਹਾ ਕਿ ਸਾਰਿਆਂ ਨੂੰ ਇੱਕਜੁਟ ਹੋਣ ਦੀ ਲੋੜ ਹੈ।
ਜੇ ਸਾਰੇ ਆਗੂ ਵੱਖ-ਵੱਖ ਸੁਰ ‘ਚ ਬਿਆਨ ਦੇਣਗੇ ਤਾਂ 2027 ਜਿੱਤਣੀ ਮੁਸ਼ਕਿਲ ਹੈ। ਇਸ ਕਰ ਕੇ ਸਾਰੇ ਕਾਂਗਰਸੀਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ।
ਵੜਿੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਪੁਲਿਸ ਵੀ ਨਸ਼ਾ ਸਪਲਾਈ ‘ਚ ਸ਼ਾਮਲ ਹੈ।
ਇਸ ਤਰ੍ਹਾਂ ਪੁਲਿਸ ਬਾਰੇ ਬਿਆਨ ਦੇਣਾ ਸਹੀ ਨਹੀਂ ਹੈ। ਪੁਲਿਸ ‘ਚ ਹੋ ਸਕਦਾ ਹੈ ਕੁਝ ਲੋਕ ਗਲਤ ਹੋਣ ਪਰ ਪੂਰੀ ਪੁਲਿਸ ਨੂੰ ਗਲਤ ਦੱਸਣਾ ਸਹੀ ਨਹੀਂ ਹੈ। ਅੱਜ ਹਾਲਾਤ ਇਹ ਹਨ ਕਿ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਜਬਰੀ ਸੇਵਾਮੁਕਤੀ ਲੈਣ ਦੀ ਤਿਆਰੀ ‘ਚ ਹਨ। ਇਸ ਕਰਕੇ ਪੰਜਾਬ ਸਰਕਾਰ ਨੂੰ ਪੁਲਿਸ ਕਰਮੀਆਂ ਨੂੰ ਗਲੇ ਲਾਉਣ ਦੀ ਲੋੜ ਹੈ।
ਜੇ ਪੁਲਿਸ ਦਾ ਮਨੋਬਲ ਡਿੱਗ ਗਿਆ ਤਾਂ ਸੂਬਾ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। ਵੜਿੰਗ ਨੇ ਕਿਹਾ ਕਿ ਲੋਕ ਸਭਾ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਲੋਕਾਂ ‘ਤੇ ਗੁੱਸਾ ਕੱਢ ਰਹੀ ਹੈ। ਆਏ ਦਿਨ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ। ਲੋਕਾਂ ਨੂੰ ਪੀਣ ਵਾਲਾ ਪਾਣੀ ਤੱਕ ਨਹੀਂ ਮਿਲ ਰਿਹਾ।

 

RELATED ARTICLES
POPULAR POSTS