15.9 C
Toronto
Saturday, September 12, 2026
spot_img
Homeਪੰਜਾਬਕਿਸਾਨਾਂ 'ਤੇ ਗੁੱਸਾ ਕੱਢਣ ਲੱਗੀ ਮੋਦੀ ਸਰਕਾਰ

ਕਿਸਾਨਾਂ ‘ਤੇ ਗੁੱਸਾ ਕੱਢਣ ਲੱਗੀ ਮੋਦੀ ਸਰਕਾਰ

ਕਿਸਾਨਾਂ ‘ਤੇ ਗੁੱਸਾ ਕੱਢਣ ਲੱਗੀ ਮੋਦੀ ਸਰਕਾਰਖਾਦ ਦੀ ਕੀਮਤ ‘ਚ 700 ਰੁਪਏ ਦਾ ਕੀਤਾ ਵਾਧਾ
ਚੰਡੀਗੜ੍ਹ/ਬਿਊਰੋ ਨਿਊਜ਼
ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਖਫਾ ਹੋ ਕੇ ਕੇਂਦਰ ਸਰਕਾਰ ਹੁਣ ਕਿਸਾਨਾਂ ‘ਤੇ ਗੁੱਸਾ ਕੱਢਣ ਲੱਗ ਪਈ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੋ ਨੇ ਡੀ.ਏ.ਪੀ. ਖਾਦ ਦੀਆਂ ਕੀਮਤਾਂ ‘ਚ ਕਰੀਬ 40 ਫ਼ੀਸਦੀ ਵਾਧਾ ਕਰ ਦਿੱਤਾ ਹੈ। ਹੁਣ ਨਵੇਂ ਰੇਟ ਲਾਗੂ ਹੋਣ ਨਾਲ ਇਫ਼ਕੋ ਦਾ ਡੀ.ਏ.ਪੀ. ਖਾਦ ਦਾ 50 ਕਿੱਲੋ ਦਾ ਬੈਗ 1900 ਰੁਪਏ ‘ਚ ਮੁਹੱਈਆ ਹੋਵੇਗਾ। ਇਹ ਬੈਗ ਪਹਿਲਾਂ 1200 ਰੁਪਏ ਵਿਚ ਮਿਲਦਾ ਸੀ। ਇਫ਼ਕੋ ਦੇ ਮਾਰਕੀਟਿੰਗ ਡਾਇਰੈਕਟਰ ਯੋਗੇਂਦਰ ਕੁਮਾਰ ਦੇ ਦਸਤਖ਼ਤਾਂ ਵਾਲਾ ਪੱਤਰ ਲੰਘੇ ਕੱਲ੍ਹ 7 ਅਪ੍ਰੈਲ ਨੂੰ ਜਾਰੀ ਹੋਇਆ ਅਤੇ ਵਧੀਆਂ ਨਵੀਆਂ ਦਰਾਂ 1 ਅਪ੍ਰੈਲ 2021 ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਹਨ।

RELATED ARTICLES
POPULAR POSTS