ਵਾਰਦਾਤ ‘ਚ ਵਰਤੀ ਕਾਰ ਪਲਟੀ, ਮੁਲਜ਼ਮ ਹੋਰ ਕਾਰ ਖੋਹ ਕੇ ਫਰਾਰ
ਗੋਨਿਆਣਾ ਮੰਡੀ/ਬਿਊਰੋ ਨਿਊਜ਼ : ਸ਼ਨੀਵਾਰ ਸਵੇਰੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਕੁਝ ਨੌਜਵਾਨ ਇੱਕ ਪੁਲਿਸ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਆਪਣੀ ਹਾਦਸਾਗ੍ਰਸਤ ਕਾਰ ਛੱਡ ਕੇ ਪਿਸਤੌਲ ਦਿਖਾ ਕੇ ਇਕ ਵਿਅਕਤੀ ਤੋਂ ਕਾਰ ਖੋਹ ਕੇ ਲੈ ਗਏ। ਪ੍ਰਾਪਤ ઠਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਨੇ ਥਾਣਾ ਨੇਹੀਆਂ ਵਾਲਾ ਵਿੱਚ ਤਾਇਨਾਤ ਸਿਪਾਹੀ ਗੁਰਵਿੰਦਰ ਸਿੰਘ ਦਾ ਕੋਟਭਾਈ ਰਜਵਾਹੇ ਅਤੇ ਕੋਠੇ ਲੱਖੀ ਜੰਗਲ ਵਾਲੇ ਪੁਲ ਨੇੜੇ ਗੋਲੀ ઠਮਾਰ ਕੇ ਕਤਲ ਕੀਤਾ ਸੀ। ਇਸ ਘਟਨਾ ਸਮੇਂ ਗੁਰਵਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਜਸਵੀਰ ਸਿੰਘ ਵਾਸੀ ਦੀਪ ਸਿੰਘ ਨਗਰ ਨੇ ਵਰਦੀ ਨਹੀਂ ਪਾਈ ਸੀ ਅਤੇ ਉਸ ਦੇ ਕਤਲ ਬਾਰੇ ਪੁਲਿਸ ਨੂੰ ਰਜਵਾਹੇ ਨਾਲ ਲੱਗਦੇ ਖੇਤਾਂ ਵਾਲੇ ਕਿਸਾਨਾਂ ਨੇ ਸੂਚਿਤ ਕੀਤਾ।ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਵਾਰਦਾਤ ਕਰਨ ਬਾਅਦ ਰਜਵਾਹੇ ਦੀ ਪੱਟੜੀ ਰਾਹੀਂ ਗੋਨਿਆਣਾ ਰੋਡ ‘ਤੇ ਚੜ੍ਹੇ ਸਨ ਕਿ ਉਨ੍ਹਾਂ ਦੀ ਕਾਰ ਗੋਨਿਆਣਾ ਕਲਾਂ ਦੇ ਨੇੜੇ ਪਲਟ ਗਈ। ਕਾਰ ਪਲਟੀ ਦੇਖ ਕੇ ਜਸਵੀਰ ਸਿੰਘ ਵਾਸੀ ਰੋਮਾਣਾ ਅਜੀਤ ਸਿੰਘ ਨੇ ਆਪਣੀ ਮਾਰੂਤੀ ਕਾਰ ਰੋਕ ਲਈ ਤਾਂ ਜੋ ਮਦਦ ਕੀਤੀ ਜਾ ਸਕੇ। ਹਾਦਸਾਗ੍ਰਸਤ ਕਾਰ ਕੋਲ ਖੜ੍ਹੇ ਨੌਜਵਾਨ ਨੇ ਜਸਵੀਰ ਸਿੰਘ ਨੂੰ ਰਿਵਾਲਵਰ ਦਿਖਾ ਕੇ ਉਸ ਦੀ ਕਾਰ ਖੋਹ ਲਈ ਅਤੇ ਬਠਿੰਡਾ ਵੱਲ ਫਰਾਰ ਹੋ ਗਏ।
ਉਨ੍ਹਾਂ ਵਿੱਚੋਂ ਇਕ ਨੌਜਵਾਨ ਉਥੇ ਹੀ ਖੜ੍ਹਾ ਰਹਿ ਗਿਆ ਅਤੇ ਲੋਕਾਂ ਦੇ ਇਕੱਠੇ ਹੋਣ ‘ਤੇ ਇਹ ਨੌਜਵਾਨ ਵੀ ਗੋਨਿਆਣਾ ਪਿੰਡ ਵਿੱਚ ਲੁਕ ਗਿਆ। ਪੁਲਿਸ ਅਨੁਸਾਰ ਇੱਕ 12 ਬੋਰ ਰਾਈਫਲ ਮਿਲੀ ਹੈ। ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪਲਟੀ ਹੋਈ ਕਾਰ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …