-3.7 C
Toronto
Monday, January 5, 2026
spot_img
Homeਕੈਨੇਡਾਥੋਰਨ ਡੇਲ ਕਲੱਬ ਨੇ ਲਗਾਇਆ ਵਿਸਾਖਾ ਬੀਚ ਦਾ ਟੂਰ

ਥੋਰਨ ਡੇਲ ਕਲੱਬ ਨੇ ਲਗਾਇਆ ਵਿਸਾਖਾ ਬੀਚ ਦਾ ਟੂਰ

ਬਰੈਂਪਟਨ : ਥੋਰਨ ਡੋਲ ਕਲੱਬ ਵਲੋਂ ਵਿਸਾਖਾ ਬੀਚ ਅਤੇ ਬਲੂ ਮੋਨਟੇਨ ਦਾ ਸਫਲ ਟੂਰ ਲਗਾਇਆ ਗਿਆ। ਟੁਰ ਲਈ ਬੱਸ ਸਵੇਰੇ 10 ਵਜੇ ਚੱਲ ਪਈ ਸੀ ਅਤੇ ਪਹਾੜੀ ਰਾਹ ਵਿਚ ਕੁਦਰਤੀ ਦ੍ਰਿਸ਼ਾਂ ਦੇ ਨਜ਼ਾਰੇ ਇਸ ਤਰ੍ਹਾਂ ਲੱਗਦੇ ਸਨ ਕਿ ਸਵਰਗ ਧਰਤੀ ‘ਤੇ ਆ ਗਿਆ ਹੈ। ਗਾਈਡ ਸਕੰਦਰ ਸਿੰਘ ਢਿੱਲੋਂ ਬਣੇ ਅਤੇ ਬੱਸ ਵਿਚ ਪਾਣੀ ਦੀ ਸੇਵਾ ਮੱਖਣ ਸਿੰਘ ਨੇ ਕੀਤੀ। ਵਿਸਾਖਾ ਬੀਚ ਵਿਚ ਦੂਰ ਤੱਕ ਪਾਣੀ ਦੀਆਂ ਲਹਿਰਾਂ ਦਾ ਨਜ਼ਾਰਾ ਵੇਖਣਯੋਗ ਸੀ। ਤੱਤੇ ਰੇਤੇ ‘ਤੇ ਤੁਰਨਾ ਅਤੇ ਸਭ ਵਰਗ ਦੇ ਲੋਕਾਂ ਨੂੰ ਮਿਲਣਾ, ਬਲੂ ਮੋਨਟੇਨ ਵਿਚ ਚੰਡੋਲਾਂ ਅਤੇ ਪਹਾੜਾਂ ‘ਤੇ ਚੜ੍ਹਨਾ ਚੰਗਾ ਲੱਗਿਆ। ਸਾਰੇ ਕਲੱਬ ਮੈਂਬਰ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ ਅਤੇ ਸ਼ਾਮ 7 ਵਜੇ ਵਾਪਸੀ ਹੋਈ। ਪ੍ਰਧਾਨ ਹਰਦੀਪ ਸਿੰਘ ਸ਼ੌਕਰ, ਸੈਕਟਰੀ ਸਕੰਦਰ ਸਿੰਘ ਢਿੱਲੋਂ, ਕੈਸ਼ੀਅਰ ਸਤਪਾਲ ਮੱਲ੍ਹੀ, ਉਪ ਪ੍ਰਧਾਨ ਮੱਖਣ ਸਿੰਘ ਕੈਲੇ ਅਤੇ ਬਲਦੇਵ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਸਾਰੇ ਖੁਸ਼ੀ-ਖੁਸ਼ੀ ਘਰਾਂ ਨੂੰ ਰਵਾਨਾ ਹੋਏ।

RELATED ARTICLES
POPULAR POSTS