ਬਰੈਂਪਟਨ : ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਇੱਕ ਜਰੂਰੀ ਮਿਿਟੰਗ ਫਲਾਵਰ ਸਿਟੀ ਸੀਨੀਅਰ ਰੀਕਰੀਏਸ਼ਨ ਸੈਂਟਰ 8870 ਮੈਕਲਾਗਨ ਰੋਡ ਐਲ6ਵਾਈ 5ਟੀ1 ਬਰੈਂਪਟਨ ਵਿੱਚ 30 ਜੁਲਾਈ ਦਿਨ ਐਤਵਾਰ ਸ਼ਾਮ 5:30 ਵਜੇ ਤੋਂ 7:30 ਤੱਕ ਹੋ ਰਹੀ ਹੈ। ਇਹ ਮੀਟਿੰਗ ਯੂਥ ( ਨਵੀਂ ਪੀੜ੍ਹੀ) ਨੂੰ ਆਰਗੇਨਾਈਜੇਸ਼ਨ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਨ ਸਬੰਧੀ ਪਰੋਗਰਾਮ ਬਨਾਉਣ ਲਈ ਕੀਤੀ ਜਾ ਰਹੀ ਹੈ। ਸੰਸਾਰ ਪੱਧਰ ਤੇ ਫੈਲ ਰਹੇ ਨਸ਼ਿਆਂ ਦੇ ਜਾਲ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਯਤਨਾਂ ਦੀ ਲੋੜ ਹੈ। ਇਸ ਸੰਧਰਭ ਵਿੱਚ ਇਸ ਪਹਿਲੀ ਮੀਟਿੰਗ ਵਿੱਚ ਡਰੱਗ ਅਵੇਅਰਨੈੱਸ, ਬੁਲਿੰਗ ਅਤੇ ਕਮਿਊਨਿਟੀ ਵਿੱਚ ਆ ਰਹੇ ਹੋਰ ਨਿਘਾਰਾਂ ਤੇ ਵਿਚਾਰ ਵਟਾਂਦਰਾ ਹੋਵੇਗਾ। ਭਾਈ ਗੁਲਜ਼ਾਰ ਸਿੰਘ ਇਸ ਮੀਟਿੰਗ ਦੇ ਮੁੱਖ ਬੁਲਾਰੇ ਹੋਣਗੇ। ਸਮੂਹ ਪਰਿਵਾਰਾਂ ਨੂੰ ਆਪਣੇ ਨੌਜਵਾਨ ਅਤੇ ਨੌਜਵਾਨ ਹੋ ਰਹੇ ਬੱਚਿਆਂ ਸਮੇਤ ਇਸ ਮਿਿਟੰਗ ਵਿੱਚ ਪੁੱਜਣ ਲਈ ਪਰਬੰਧਕਾਂ ਵਲੋਂ ਪੁਰਜੋਰ ਬੇਨਤੀ ਹੈ। ਇਸ ਮੀਟਿੰਗ ਦਾ ਮੁੱਖ ਏਜੰਡਾ ਯੂਥ ਦੀ ਕਾਊਂਸਲਿੰਗ ਕਰਨਾ ਹੈ। ਵਧੇਰੇ ਜਾਣਕਾਰੀ ਲਈ ਨਵਦੀਪ ਟਿਵਾਨਾ 416-823-9472, ਭੁਪਿੰਦਰ ਸਿੰਘ ਰਤਨ 647-704-1455 ਜਾਂ ਅਮਰੀਤ ਜੱਸਲ 647-273-8900 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …