-2.2 C
Toronto
Thursday, January 15, 2026
spot_img
Homeਕੈਨੇਡਾ'ਹੋਮ ਲਾਈਫ਼-ਸਿਲਵਰ ਸਿਟੀ' ਦੀ ਸ਼ੁਰੂਆਤੀ ਦੌਰ ਵਿੱਚ ਹੀ ਵੱਡੀ ਪੁਲਾਂਘ

‘ਹੋਮ ਲਾਈਫ਼-ਸਿਲਵਰ ਸਿਟੀ’ ਦੀ ਸ਼ੁਰੂਆਤੀ ਦੌਰ ਵਿੱਚ ਹੀ ਵੱਡੀ ਪੁਲਾਂਘ

logo-2-1-300x105ਬਰੈਂਪਟਨ/ਡਾ. ਝੰਡ : ‘ਗਰਚਾ ਭਰਾਵਾਂ’ ਅਜੀਤ ਸਿੰਘ ਗਰਚਾ ਅਤੇ ਬਲਜੀਤ ਸਿੰਘ ਗਰਚਾ ਵੱਲੋਂ ਜਨਵਰੀ ਦੇ ਤੀਸਰੇ ਹਫ਼ਤੇ ਵਿੱਚ ਸ਼ੁਰੂ ਕੀਤੀ ਗਈ ‘ਹੋਮ ਲਾਈਫ਼ ਸਿਲਵਰ ਸਿਟੀ ਰੀਅਲਟੀ ਇਨਕਾਰਪੋਰੇਸ਼ਨ’ ਇਸ ਡੇਢ ਕੁ ਮਹੀਨੇ ਦੇ ਛੋਟੇ ਜਿਹੇ ਸਫ਼ਰ ਵਿੱਚ ਹੀ ਵੱਡੀਆਂ ਪੁਲਾਂਘਾਂ ਪੁੱਟ ਰਹੀ ਹੈ। ਇਸ ਦੇ ਸੰਸਥਾਪਕ ਅਜੀਤ ਸਿੰਘ ਗਰਚਾ ਨੇ ਬੀਤੇ ਸ਼ੁੱਕਰਵਾਰ ਇੱਕ ਸੰਖੇਪ ਮੁਲਾਕਾਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਇਹ ਰੀਅਲਟੀ ਬਿਜ਼ਨੈੱਸ ਜਨਵਰੀ ਦੇ ਤੀਸਰੇ ਹਫ਼ਤੇ ਵਿੱਚ ਕੌਟਰੈੱਲ /ਏਅਰਪੋਰਟ ਰੋਡ ਅਤੇ ਵੈੱਸਟਵੁੱਡ ਮਾਲ ਦੋ ਲੋਕੇਸ਼ਨਾਂ ਤੋਂ ਸ਼ੁਰੂ ਕੀਤਾ ਸੀ ਅਤੇ ਅੱਜ ਦੀ ਤਰੀਕ ਵਿੱਚ 100 ਤੋਂ ਵਧੀਕ ਸੇਲਜ਼ ਪਰਸਨ ਅਤੇ ਬਰੋਕਰ ਇਸ ਦੇ ਮੈਂਬਰ ਬਣ ਚੁੱਕੇ ਹਨ ਜੋ ਪਲਾਜ਼ਿਆਂ ਅਤੇ ਘਰਾਂ ਦੀ ਖ਼ਰੀਦੋ-ਫਰੋਖ਼ਤ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਲਈ ਆਸ ਤੋਂ ਵਧੀਕ ਹੁੰਗਾਰਾ ਮਿਲਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਉਨ੍ਹਾਂ ਦੀ ਵੈੱਬਸਾਈਟ www.homelifesilvercityteam.com ਤੋਂ ਲਈ ਜਾ ਸਕਦੀ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਉਨ੍ਹਾਂ ਨੇ ਇਸ ਬਿਜ਼ਨੈੱਸ ਦੀ ‘ਗਰੈਂਡ-ਓਪਨਿੰਗ’ ਅਜੇ ਕਰਨੀ ਬਾਕੀ ਹੈ ਜੋ ਗਰਚਾ ਭਰਾਵਾਂ ਵੱਲੋਂ ਇਸ ਮਹੀਨੇ ਵਿੱਚ ਹੀ ਕਿਸੇ ਦਿਨ ਰੱਖਣ ਦਾ ਵਿਚਾਰ ਹੈ। ਸੇਲਜ਼ ਪਰਸਨਜ਼ ਅਤੇ ਬਰੋਕਰਾਂ ਵੱਲੋਂ ਮਿਲਿਆ ਇਹ ਵੱਡਾ ਹੁੰਗਾਰਾ ਗਰਚਾ ਭਰਾਵਾਂ ਦੇ ਮਿੱਠ-ਬੋਲੜੇ ਸੁਭਾਅ ਅਤੇ ਸੋਸਾਇਟੀ ਵਿੱਚ ਵਿਚਰਦਿਆਂ ਲੋਕਾਂ ਨਾਲ ਬਣੇ ਹੋਏ ਨਿੱਘੇ ਸਬੰਧਾਂ ਦਾ ਨਤੀਜਾ ਹੀ ਕਿਹਾ ਜਾ ਸਕਦਾ ਹੈ।

RELATED ARTICLES
POPULAR POSTS