0.2 C
Toronto
Wednesday, December 3, 2025
spot_img
Homeਕੈਨੇਡਾਵਿਸਾਖਾ ਸਿੰਘ ਸੇਖੋਂ ਦਾ ਸਦੀਵੀ ਵਿਛੋੜਾ

ਵਿਸਾਖਾ ਸਿੰਘ ਸੇਖੋਂ ਦਾ ਸਦੀਵੀ ਵਿਛੋੜਾ

ਬਰੈਂਪਟਨ/ ਹਰਜੀਤ ਬੇਦੀ : ਪਿਛਲੇ ਹਫਤੇ ਬਰੈਂਪਟਨ ਨਿਵਾਸੀ ਵਿਸਾਖਾ ਸਿੰਘ ਸੇਖੋਂ ਕੁੱਝ ਸਮਾਂ ਬਿਮਾਰ ਰਹਿਣ ਬਾਅਦ ਸਦੀਵੀ ਵਿਛੋੜਾ ਦੇ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸਨ੍ਹੇਰ ਵਾਸੀ ਪਿਛਲੇ 30 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਅਧਿਆਪਨ ਕਿੱਤੇ ਨਾਲ ਸਬੰਧਤ ਵਿਸਾਖਾ ਸਿੰਘ ਆਪਣੇ ਪਿੱਛੇ ਪਤਨੀ ਲੜਕਾ, ਲੜਕੀਆਂ, ਪੋਤਰੇ, ਦੋਹਤੇ ਦੋਹਤਰੀਆਂ ਦਾ ਭਰਪੂਰ ਅਤੇ ਖੁਸ਼ਹਾਲ ਪਰਿਵਾਰ ਛੱਡ ਗਏ ਹਨ।
ਬਹੁਤ ਹੀ ਨੇਕ ਦਿਲ, ਸ਼ੁਹਿਰਦ ਤੇ ਸਵਾਰਥ ਰਹਿਤ ਇਨਸਾਨ ਵਿਸਾਖਾ ਸਿੰਘ ਨੇ ਸਾਰਾ ਜੀਵਨ ਵਧੀਆ ਢੰਗ ਨਾਲ ਗੁਜਾਰਿਆ। ਉਹ ਆਪਣੇ ਸਾਥੀਆਂ ਅਤੇ ਰਿਸਤੇਦਾਰਾਂ ਪ੍ਰਤੀ ਬਹੁਤ ਹੀ ਸੁਹਿਰਦ ਸਨ ਅਤੇ ਨਿਰਸਵਾਰਥ ਹਰ ਇੱਕ ਦੇ ਕੰਮ ਆਉਣ ਤੇ ਸਹਾਇਤਾ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ। ਆਪਣੀ ਜਨਮ ਭੂਮੀ ਨਾਲ ਵਿਸ਼ੇਸ਼ ਲਗਾਵ ਹੋਣ ਕਾਰਨ ਉਹ ਹਰ ਸਾਲ ਆਪਣੇ ਪਿੰਡ ਜਰੂਰ ਜਾਂਦੇ ਸਨ। ਪਿੰਡ ਦੇ ਸਾਂਝੇ ਕੰਮਾਂ ਵਿੱਚ ਯੋਗਦਾਨ ਪਾਉਣ ਵਿੱਚ ਰੁਚੀ ਰਖਦੇ ਸਨ। ਜ਼ਿਲ੍ਹਾ ਫਿਰੋਜਪੁਰ ਦੀ ਪਿਕਨਿਕ ਕਮੇਟੀ ਦੇ ਸਰਗਰਮ ਮੈਂਬਰ ਸਨ। ਇਸ ਤੋਂ ਬਿਨਾਂ ਰੈੱਡ ਵਿੱਲੋ ਕਲੱਬ ਦੇ ਮੁਢਲੇ ਮੈਂਬਰਾਂ ਵਿੱਚੋਂ ਇੱਕ ਸਨ। ਉਹਨਾਂ ਦੇ ਵਿਛੋੜੇ ਤੇ ਉਹਨਾਂ ਦੇ ਸਮੂਹ ਰਿਸ਼ਤੇਦਾਰਾਂ, ਸਨੇਹੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉਹਨਾਂ ਦੇ ਵਿਛੋੜੇ ਤੇ ਸੀਨੀਅਰਜ਼ ਐਸੋਸੀਏਸ਼ਨ ਦੇ ਸਾਬਕਾ ਪਰਧਾਨ ਪਰਮਜੀਤ ਬੜਿੰਗ, ਰੈੱਡ ਵਿੱਲੋ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ, ਅਮਰਜੀਤ ਸਿੰਘ, ਜੋਗਿੰਦਰ ਸਿੰਘ ਪੱਡਾ, ਅਮਰਜੀਤ ਸਿੰਘ, ਸ਼ਿਵਦੇਵ ਸਿੰਘ ਰਾਏ, ਮਾਸਟਰ ਕੁਲਵੰਤ ਸਿੰਘ , ਪ੍ਰੋ; ਬਲਵੰਤ ਸਿੰਘ, ਹਰਜੀਤ ਬੇਦੀ ਅਤੇ ਹੋਰ ਬਹੁਤ ਸਾਰੇ ਦੋਸਤਾਂ ਨੇ ਦੁੱਖ ਦਾ ਪਰਗਟਾਵਾ ਕੀਤਾ ਹੈ। ਅਮਰੀਕਾ ਰਹਿ ਰਹੇ ਨਿਰਮਲ ਸਿੰਘ ਗਿੱਲ, ਨਾਇਬ ਸਿੰਘ ਬਰਾੜ, ਸਾਹਿਤਕਾਰ ਹਰਚੰਦ ਬਾਸੀ,ਅਮਰਜੀਤ ਸਨ੍ਹੇਰਵੀ, ਜੀਰਾ ਦੇ ਮਾਸਟਰ ਹਰਚਰਨਜੀਤ ਸਿੰਘ, ਡਾ. ਜਗਤਾਰ ਸਿੰਘ ਤਲਵੰਡੀ ਭਾਈ ਤੋਂ ਬਿਨਾਂ ਬਹੁਤ ਸਾਰੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਉਹਨਾਂ ਦੇ ਸਦੀਵੀ ਵਿਛੋੜੇ ਤੇ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਜਾਹਰ ਕੀਤਾ ਹੈ।

RELATED ARTICLES
POPULAR POSTS