-17.4 C
Toronto
Friday, January 30, 2026
spot_img
Homeਕੈਨੇਡਾਕੀ ਕਰੋਨਾ ਨਾਲ ਲੜ ਰਹੇ ਡਾਕਟਰ ਤੇ ਨਰਸਾਂ ਵਧਾਈ ਦੇ ਪਾਤਰ ਨਹੀਂ?

ਕੀ ਕਰੋਨਾ ਨਾਲ ਲੜ ਰਹੇ ਡਾਕਟਰ ਤੇ ਨਰਸਾਂ ਵਧਾਈ ਦੇ ਪਾਤਰ ਨਹੀਂ?

ਟੋਰਾਂਟੋ/ਬਿਊਰੋ ਨਿਊਜ਼ : ਜਦ ਕਿਸੇ ਦੇਸ਼ ‘ਤੇ ਦੁਸ਼ਮਣ ਹਮਲਾ ਕਰਦਾ ਹੈ ਤਾਂ ਉਸ ਦੇਸ਼ ਦੀ ਫੌਜ ਦੁਸ਼ਮਣ ਦਾ ਟਾਕਰਾ ਕਰਦੀ ਹੈ ਅਤੇ ਬਹੁਤ ਸਾਰੇ ਫੌਜੀਆਂ ਨੂੰ ਬਹਾਦਰੀ ਦੇ ਤਗ਼ਮੇ ਦਿੱਤੇ ਜਾਂਦੇ ਹਨ।
ਅੱਜ ਕੱਲ ਸਾਰੇ ਸੰਸਾਰ ‘ਤੇ ਇੱਕ ਅਜਿਹੇ ਦੁਸ਼ਮਨ ਨੇ ਹਮਲਾ ਕੀਤਾ ਹੋਇਆ ਹੈ ਜੋ ਦਿਖਾਈ ਨਹੀਂ ਦਿੰਦਾਂ ਅਤੇ ਇਨਸਾਨੀਅਤ ਦਾ ਖਾਤਮਾ ਕਰ ਰਿਹਾ ਹੈ। ਇਸ ਅਣਡਿੱਠੇ ਦੁਸ਼ਮਣ ਦਾ ਟਾਕਰਾ ਆਪਣੇ ਡਾਕਟਰ ਅਤੇ ਨਰਸਾਂ ਕਰ ਰਹੇ ਹਨ ਜਿਨ੍ਹਾਂ ਨੂੰ ਆਪਣੀ ਜਾਨ ਦੀ ਪ੍ਰਵਾਹ ਨਹੀਂ।
ਸੀਨੀਅਰਜ਼ ਵੈਟਰਨਜ਼ ਐਸੋਸੀਏਸ਼ਨ ਆਫ ਓਨਟਾਰੀਓ ਕੈਨੇਡਾ ਦੇ ਚੇਅਰਮੈਨ ਰੀਟਾਇਰਡ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਇੱਕ ਤਜਵੀਜ ਰੱਖੀ ਹੈ ਕਿ ਸੇਵਾਮੁਕਤ ਫੌਜੀਆਂ ਦੀ ਸੰਸਥਾ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਨੂੰ ਬੇਨਤੀ ਕੀਤੀ ਜਾਏ ਕਿ ਇਨ੍ਹਾਂ ਬਹਾਦਰ ਡਾਕਟਰ ਅਤੇ ਨਰਸਾਂ ਨੂੰ ਬਹਾਦਰੀ ਦੇ ਤਗ਼ਮੇ ਦਿੱਤੇ ਜਾਣ ਜਿਵੇਂ ਕਿ ਫੌਜੀਆਂ ਨੂੰ ਦਿੱਤੇ ਜਾਂਦੇ ਹਨ। ਬਹੁਤ ਜਲਦੀ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਰਹੇ ਹਨ ਕਿ ਬਹਾਦਰ ਡਾਕਟਰ ਅਤੇ ਨਰਸਾਂ ਨੂੰ ਸਤਿਕਾਰ ਦਿੱਤਾ ਜਾਵੇ। ਸੰਸਥਾ ਦੇ ਚੀਫ ਪੈਟਰਨ ਰੀਟਾਇਰਡ ਮੇਜਰ ਜਨਰਲ ਐਨ.ਜੇ.ਐਸ. ਸਿੱਧੂ ਵੀ.ਐਸ.ਐਮ,ਐਸ. ਐਮ.ਨੇ ਭੀ ਇਸ ਉਦਮ ਲਈ ਆਸ਼ੀਰਵਾਦ ਦਿੱਤਾ ਹੈ। ਸੇਵਾ ਕਰਨ ਲਈ ਸਿੱਖ ਕੌਮ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ ਅਤੇ ਹੁਣ ਭੀ ਗੁਰਦੁਆਰਿਆਂ ਵਿੱਚ ਲੰਗਰ ਤਿਆਰ ਕਰਕੇ ਲੋੜਵੰਦਾਂ ਲਈ ਭੇਜਿਆ ਜਾ ਰਿਹਾ ਹੈ। ਬ੍ਰਿਗੇਡੀਅਰ ਨਵਾਬ ਸਿੰਘ ਹੀਰ ਵੱਲੋਂ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਪ੍ਰਮਾਤਮਾ ਨੂੰ ਯਾਦ ਕਰਨ।

RELATED ARTICLES
POPULAR POSTS