Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਮਲਟੀਕਲਚਰਲ ਅਤੇ ਕੈਨੇਡਾ ਡੇਅ 17 ਜੂਨ ਨੂੰ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਮਲਟੀਕਲਚਰਲ ਅਤੇ ਕੈਨੇਡਾ ਡੇਅ 17 ਜੂਨ ਨੂੰ

ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਹੋਈ। ਚਾਹ ਪਾਣੀ ਤੋਂ ਬਾਅਦ ਹਰਜੀਤ ਬੇਦੀ ਨੇ ਕਾਰਵਾਈ ਸ਼ੁਰੂ ਕਰਦਿਆਂ ਨਵੇਂ ਸ਼ੈਸ਼ਨ ਦੀ ਪਹਿਲੀ ਮੀਟਿੰਗ ‘ਤੇ ਹਾਜ਼ਰ ਹੋਣ ਲਈ ਜਨਰਲ ਬਾਡੀ ਮੈਂਬਰਾਂ ਦਾ ਅਤੇ ਐਸੋਸੀਏਸ਼ਨ ਵਿੱਚ ਕੁੱਝ ਨਵੇਂ ਸ਼ਾਮਲ ਹੋਏ ਕਲੱਬਾਂ ਦਾ ਧੰਨਵਾਦ ਕੀਤਾ।
ਇਸ ਉਪਰੰਤ ਵਤਨ ਸਿੰਘ ਗਿੱਲ ਦੀ ਧਰਮਪਤਨੀ ਬੀਬੀ ਪਰੀਤਮ ਕੌਰ ਦੇ ਸਦੀਵੀ ਵਿਛੋੜੇ ਤੇ ਉਨ੍ਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਇਸ ਦੇ ਬਾਅਦ ਪ੍ਰਧਾਨ ਪਰਮਜੀਤ ਬੜਿੰਗ ਨੇ ਪਿਛਲੇ ਸਾਲ ਦੀਆਂ ਗਤੀਵਿਧੀਆਂ ਦੀ ਸੰਖੇਪ ਰਿਪੋਰਟ ਅਤੇ ਆਉਣ ਵਾਲੇ ਸਾਲ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਸੁਖਦੇਵ ਸਿੰਘ ਗਿੱਲ ਨੇ ਇੰਡੀਆ ਵਿੱਚ ਰਿਜ਼ਰਵ ਬੈਂਕ ਸਬੰਧੀ ਆਪਣਾ ਤਜ਼ਰਬਾ ਸਾਝਾ ਕੀਤਾ। ਇਸ ਉਪਰੰਤ 17 ਜੂਨ ਨੂੰ ਮਲਟੀਕਲਚਰ ਅਤੇ ਕੈਨੇਡਾ ਡੇਅ ਮਨਾਉਣ ਲਈ ਵਿਚਾਰ ਕੀਤਾ ਗਿਆ ਜਿਸ ਨਾਲ ਹਾਜ਼ਰ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਇਹ ਪ੍ਰੋਗਰਾਮ ਸੈਂਡਲਵੁੱਡ ਅਤੇ ਡਿਕਸੀ ਦੇ ਇੰਟਰਸ਼ੈਕਸ਼ਨ ਤੇ ਸਥਿਤ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਹੋਵੇਗਾ। ਚਾਹ ਪਾਣੀ ਤੋਂ ਬਾਅਦ ਠੀਕ 11:30 ਵਜੇ ਝੰਡਾ ਝੁਲਾਉਣ ਦੀ ਰਸਮ ਹੋਵੇਗੀ।
ਇਸ ਪ੍ਰੋਗਰਾਮ ਨੂੰ ਵਧੀਆ ਅਤੇ ਪਾਰਦਰਸ਼ੀ ਢੰਗ ਨਾਲ ਮਨਾਉਣ ਲਈ ਮੌਕੇ ‘ਤੇ ਹੀ ਬਲਵਿੰਦਰ ਸਿੰਘ ਬਰਾੜ, ਨਿਰਮਲ ਸਿੰਘ ਸੰਧੂ, ਬਸਾਖਾ ਸਿੰਘ, ਅਮਰਜੀਤ ਸਿੰਘ, ਜੋਗਿੰਦਰ ਪੱਡਾ, ਸ਼ਿਵਦੇਵ ਰਾਏ ਅਤੇ ਇੰਦਰਜੀਤ ਸਿੰਘ ਗਰੇਵਾਲ ਤੇ ਅਧਾਰਿਤ ਫੂਡ ਕਮੇਟੀ ਬਣਾਈ ਗਈ।
ਪ੍ਰੋਗਰਾਮ ‘ਚ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਰਿਸੈਪਸ਼ਨ ਕਮੇਟੀ ਵਿੱਚ ਨਿਰਮਲ ਸਿੰਘ ਧਾਰਨੀ, ਪਰੀਤਮ ਸਿੰਘ ਸਰਾਂ, ਵਤਨ ਸਿੰਘ ਗਿੱਲ, ਗੁਰਨਾਮ ਸਿੰਘ ਗਿੱਲ, ਜੰਗੀਰ ਸਿੰਘ ਸੈਂਭੀ ਅਤੇ ਸੁਖਦੇਵ ਸਿੰਘ ਗਿੱਲ ਸ਼ਾਮਲ ਹਨ। ਇਹਨਾਂ ਤੋਂ ਬਿਨਾਂ ਕਰਤਾਰ ਸਿੰਘ ਚਾਹਲ, ਦੇਵ ਸੂਦ, ਬਖਸ਼ੀਸ਼ ਸਿੰਘ, ਇਕਬਾਲ ਸਿੰਘ ਵਿਰਕ, ਦਰਸ਼ਨ ਸਿੰਘ ਗਰੇਵਾਲ, ਬਚਿੱਤਰ ਸਿੰਘ ਬੁੱਟਰ ਅਤੇ ਬਖਸ਼ੀਸ਼ ਸਿੰਘ ਗਿੱਲ ਸਮੁੱਚੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਲੰਟੀਅਰਜ਼ ਵਜੋਂ ਸੇਵਾ ਕਰਨਗੇ। ਇਨ੍ਹਾਂ ਤੋਂ ਬਿਨਾਂ ਹੋਰ ਕਮੇਟੀਆਂ ਦਾ ਗਠਨ ਲੋੜ ਮੁਤਾਬਕ ਕੀਤਾ ਜਾਵੇਗਾ।
ਪਰਮਜੀਤ ਸਿੰਘ ਬੜਿੰਗ ਨੇ ਟੂਰਾਂ ਲਈ ਬੱਸਾਂ ਦੇ ਪ੍ਰਬੰਧ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜੰਗੀਰ ਸਿੰਘ ਸੈਂਭੀ ਨੇ ਫਿਊਨਰਲ ਸਬੰਧੀ ਅਤੇ ਅਸਥੀਆਂ ਪਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਹਨਾਂ ਤੋਂ ਬਿਨਾਂ ਨਿਰਮਲ ਸਿੰਘ ਸੰਧੂ, ਕਰਨਲ ਗੁਰਨਾਮ ਸਿੰਘ ਗਿੱਲ  ਅਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ। 17 ਜੂਨ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਵੱਖ ਵੱਖ ਪੱਧਰ ਦੀਆਂ ਸਰਕਾਰਾਂ ਵਿੱਚ ਕਮਿਊਨਿਟੀ ਦੇ ਨੁਮਾਇੰਦਿਆਂ, ਬੁੱਧੀਜੀਵੀਆਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਨੂੰ ਸੱਦੇ-ਪੱਤਰ ਭੇਜੇ ਜਾ ਰਹੇ ਹਨ। ਪ੍ਰੋਗਰਾਮ ਵਿੱਚ ਸੰਖੇਪ ਵਿਚਾਰਾਂ ਤੋਂ ਬਿਨਾਂ ਇਸਨੂੰ ਮਨੋਰੰਜਕ ਬਣਾਉਣ ਲਈ ਨਰੋਏ ਸੱਭਿਆਚਾਰ ਨੂੰ ਦਰਸਾਉਂਦੇ ਗੀਤ, ਕਵਿਤਾਵਾਂ, ਭੰਗੜਾ, ਗਿੱਧਾ ਅਤੇ ਹੋਰ ਦਿਲਚਸਪ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਐਸੋਸੀਏਸ਼ਨ ਦੀ ਜਨਰਲ ਬਾਡੀ ਅਗਲੀ ਮੀਟਿੰਗ 9 ਜੂਨ 2017 ਨੂੰ ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ ਠੀਕ 10:00 ਵਜੇ ਹੋਵੇਗੀ।
ਪ੍ਰੋਗਰਾਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਨਿਰਮਲ ਸਿੰਘ ਧਾਰਨੀ (416-670-5874), ਹਰਦਿਆਲ ਸਿੰਘ ਸੰਧੂ (647-686-4201), ਨਿਰਮਲ ਸਿੰਘ ਸੰਧੂ (416-970-5153), ਬਲਵਿੰਦਰ ਸਿੰਘ ਬਰਾੜ (647-855-0880), ਕਰਤਾਰ ਸਿੰਘ ਚਾਹਲ (647-854-8746), ਜੰਗੀਰ ਸਿੰਘ ਸੈਂਭੀ ( 416-409-0126) ਜਾਂ ਪਰਮਜੀਤ ਬੜਿੰਗ (647-963-0331) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …