ਪੰਜਾਬ ਤੋਂ ਸਤਿੰਦਰ ਸੱਤੀ ਅਤੇ ਪੱਤਰਕਾਰ ਵੀ ਯੋਗਦਾਨ ਪਾਉਣਗੇ
ਬਰੈਂਪਟਨ/ਡਾ.ਝੰਡ
ਕੁਝ ਸਾਲ ਪਹਿਲਾਂ ਸਰੋਤਿਆਂ ਵਿੱਚ ਬੜਾ ਮਕਬੂਲ ਰਿਹਾ ਰੇਡੀਓ ‘ਲੋਕ-ਰੰਗ’ ਮੁੜ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋ ਰਿਹਾ ਹੈ। ਰੇਡੀਓ ‘ਲੋਕ-ਰੰਗ’ ਦੇ ਸੰਚਾਲਕ ਕ੍ਰਿਪਾਲ ਕੰਵਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫ਼ਿਲਹਾਲ ਇਸ ਦਾ ਪ੍ਰਸਾਰਨ ਹਫ਼ਤੇ ਵਿੱਚ ਦੋ ਦਿਨ ਬੁੱਧਵਾਰ ਅਤੇ ਵੀਰਵਾਰ 14.30 AM ਤੋਂ ਤੜਕੇ 12.00 ਵਜੇ ਤੋਂ 3.00 ਵਜੇ ਤੱਕ ਹੋਇਆ ਕਰੇਗਾ। ਇਸ ਵਿੱਚ ਪੰਜਾਬ ਤੋਂ ਮਸ਼ਹੂਰ ਐਂਕਰ ਸਤਿੰਦਰ ਸੱਤੀ ਪੰਜਾਬ ਦੇ ਸੱਭਿਆਚਾਰ ਬਾਰੇ ਅਤੇ ਪ੍ਰਸਿੱਧ ਪੱਤਰਕਾਰ, ਪੱਤਰਕਾਰੀ ਦੀ ਅਧਿਆਪਕ ਅਤੇ ਬੁੱਧੀਜੀਵੀ ਸਿਮਰਨ ਸਿੱਧੂ ਖ਼ਬਰਾਂ, ਪੰਜਾਬ ਮਸਲੇ ਅਤੇ ਭਾਰਤ ਦੀ ਰਾਜਨੀਤੀ ਬਾਰੇ ਟਿੱਪਣੀਆਂ ਰਾਹੀਂ ਆਪਣਾ ਯੋਗਦਾਨ ਪਾਇਆ ਕਰਨਗੇ।
ਯਾਦ ਰਹੇ ਕਿ ਕ੍ਰਿਪਾਲ ਕੰਵਲ ਹੁਰੀਂ ਰੇਡੀਓ ‘ਲੋਕ-ਰੰਗ’ ਦੇ ਨਾਲ ਨਾਲ ਰੌਜਰਜ਼ ਦੇ ਚੈਨਲ 10 ਤੋਂ ‘ਲੋਕ-ਰੰਗ’ ਟੀ.ਵੀ. ਦਾ ਸੰਚਾਲਨ ਵੀ ਕਰਦੇ ਰਹੇ ਹਨ। ਉਹ ਭਾਰਤ ਵਿੱਚ ‘ਇਪਟਾ’ (IPTA) ਵਿੱਚ ਖੇਡੇ ਗਏ ਨਾਟਕਾਂ ਵਿੱਚ ਵੀ ਭੂਮਿਕਾ ਨਿਭਾਉਂਦੇ ਰਹੇ ਹਨ। ਕੈਨੇਡਾ ਵਿੱਚ ਉਨ੍ਹਾਂ ਦੀ ਨਿਰਦੇਸ਼ਨਾ ਹੇਠ ਡਾ. ਹਰਚਰਨ ਸਿੰਘ ਦੇ ਨਾਟਕ ‘ਹਿੰਦ ਦੀ ਚਾਦਰ’, ‘ਚਮਕੌਰ ਦੀ ਗੜ੍ਹੀ’, ‘ਸਰਹੰਦ ਦੀ ਕੰਧ’ ਅਤੇ ਬਲਵੰਤ ਗਾਰਗੀ ਦੇ ਨਾਟਕ ‘ਕਣਕ ਦੀ ਬੱਲੀ’ ਅਤੇ ‘ਗਗਨ ਮੇ ਥਾਲ’ ਖੇਡੇ ਜਾ ਚੁੱਕੇ ਹਨ। ਇਸ ਤੋਂ ਬਿਨਾਂ ਉਨ੍ਹਾਂ ਨੇ ‘ਹੋਏ ਪਰਵਾਸੀ’ ਅਤੇ ‘ਰਿਸ਼ਤਿਆਂ ਕੀ ਰੱਖੀਏ ਨਾਂ’ ਨਾਟਕਾਂ ਵਿੱਚ ਡਾ. ਆਤਮਜੀਤ ਹੁਰਾਂ ਨਾਲ ਵੀ ਰਲ ਕੇ ਕੰਮ ਕੀਤਾ ਹੈ। ਕ੍ਰਿਪਾਲ ਕੰਵਲ ਇੱਕ ਸਫ਼ਲ ਨਾਟਕ ਨਿਰਦੇਸ਼ਕ, ਗੀਤਕਾਰ, ਐਕਟਰ, ਮੀਡੀਆਕਾਰ ਅਤੇ ਨਿੱਡਰ ਸੋਸ਼ਲ ਵਰਕਰ ਦੇ ਤੌਰ ‘ਤੇ ਜਾਣੇ ਜਾਂਦੇ ਹਨ।
ਰੇਡੀਓ ‘ਲੋਕ-ਰੰਗ’ ਸਬੰਧੀ ਹੋਰ ਜਾਣਕਾਰੀ ਲਈ ਕ੍ਰਿਪਾਲ ਕੰਵਲ ਨੂੰ 416-986-0713 ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਨੂੰ 647-533-8297 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …