Breaking News
Home / ਕੈਨੇਡਾ / ਹਾਈਡਰੋ ਵੰਨ ਵੱਲੋਂ ਅਮਰੀਕੀ ਕੰਪਨੀ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਖਾਰਜ ਕਰਨ ‘ਤੇ ਫੋਰਡ ਦੀ ਨਿਖੇਧੀ

ਹਾਈਡਰੋ ਵੰਨ ਵੱਲੋਂ ਅਮਰੀਕੀ ਕੰਪਨੀ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਖਾਰਜ ਕਰਨ ‘ਤੇ ਫੋਰਡ ਦੀ ਨਿਖੇਧੀ

ਟੋਰਾਂਟੋ/ਬਿਊਰੋ ਨਿਊਜ਼ : ਹਾਈਡਰੋ ਵੰਨ ਵੱਲੋਂ ਅਮਰੀਕੀ ਕੰਪਨੀ ਨੂੰ 6.7 ਬਿਲੀਅਨ ਡਾਲਰ ਵਿੱਚ ਖਰੀਦਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਖਾਰਜ ਕਰਨ ਉੱਤੇ ਪ੍ਰੀਮੀਅਰ ਡੱਗ ਫੋਰਡ ਦੀ ਦੋਵਾਂ ਵਿਰੋਧੀ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਅਮਰੀਕੀ ਰੈਗੂਲੇਟਰਜ਼ ਦਾ ਕਹਿਣਾ ਹੈ ਕਿ ਉਹ ਓਨਟਾਰੀਓ ਦੀ ਸੱਭ ਤੋਂ ਵੱਡੀ ਯੂਟਿਲਿਟੀ ਨੂੰ ਐਵਿਸਟਾ ਕਾਰਪੋਰੇਸ਼ਨ ਖਰੀਦਣ ਦੀ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਹਾਈਡਰੋ ਵੰਨ ਦੀ ਸੱਭ ਤੋਂ ਵੱਡੀ ਸ਼ੇਅਰ ਹੋਲਡਰ ਪ੍ਰੋਵਿੰਸ਼ੀਅਲ ਸਰਕਾਰ ਐਵਿਸਟਾ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰ ਸਕਦੀ ਹੈ। ਇਸ ਤੋਂ ਇਲਾਵਾ ਫੋਰਡ ਵੱਲੋਂ ਹਾਈਡਰੋ ਵੰਨ ਦੇ ਚੀਫ ਐਗਜ਼ੈਕਟਿਵ ਨੂੰ ਰਿਟਾਇਰ ਹੋਣ ਲਈ ਮਜਬੂਰ ਕਰਨ ਤੋਂ ਇਹੋ ਸਿੱਧ ਹੁੰਦਾ ਹੈ ਕਿ ਪ੍ਰੋਵਿੰਸ ਦਾ ਕੰਪਨੀ ਦੇ ਕੰਮਕਾਜ ਵਿੱਚ ਦਖਲ ਦੇਣ ਦਾ ਪੂਰਾ ਭਰੋਸਾ ਸੀ। ਜ਼ਿਕਰਯੋਗ ਹੈ ਕਿ ਮਾਯੋ ਸ਼ਮਿਡਟ ਦੀ ਜਲਦੀ ਰਿਟਾਇਰਮੈਂਟ ਤੋਂ ਫੌਰਨ ਬਾਅਦ ਹੀ ਕੰਪਨੀ ਦੇ ਸਮੁੱਚੇ ਬੋਰਡ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਹਾਈਡਰੋ ਵੰਨ ਤੇ ਅਵਿਸਟਾ ਦੇ ਸ਼ੇਅਰ ਵੀ ਕਾਫੀ ਡਿੱਗ ਗਏ। ਵਿਰੋਧੀ ਧਿਰਾਂ ਐਨਡੀਪੀ ਤੇ ਸਾਬਕਾ ਲਿਬਰਲ ਸਰਕਾਰ ਨੇ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਉੱਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਇਸ ਡੀਲ ਨੂੰ ਸਿਰੇ ਨਹੀਂ ਚੜ੍ਹਨ ਦੇ ਰਹੀ। ਲਿਬਰਲ ਐਮਪੀਪੀ ਮਿਤਜ਼ੀ ਹੰਟਰ ਨੇ ਆਖਿਆ ਕਿ ਫੋਰਡ ਨੂੰ ਇਹ ਸੁਨੇਹਾ ਸਾਫ ਤੌਰ ਉੱਤੇ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਹਾਈਡਰੋ ਵੰਨ ਦੇ ਮਾਮਲੇ ਵਿੱਚ ਦਖਲ ਨਾ ਦੇਵੇ। ਊਰਜਾ ਮੰਤਰੀ ਗ੍ਰੈੱਗ ਰਿੱਕਫੋਰਡ ਨੇ ਸਰਕਾਰ ਦਾ ਪੱਖ ਪੂਰਦਿਆਂ ਆਖਿਆ ਕਿ ਹਾਈਡਰੋ ਵੰਨ ਵਿੱਚ ਐਗਜ਼ੈਕਟਿਵ ਸਬੰਧੀ ਤਬਦੀਲੀਆਂ ਇਸ ਲਈ ਵੀ ਜ਼ਰੂਰੀ ਸਨ ਕਿਉਂਕਿ ਇਹ ਸਭ ਓਨਟਾਰੀਓ ਵਾਸੀਆਂ ਦੇ ਹਿਤ ਲਈ ਕੀਤਾ ਜਾ ਰਿਹਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …