ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਨੇ ਇਸ ਹਫ਼ਤੇ ਸ਼ਨੀਵਾਰ ਤੇ ਐਤਵਾਰ ਪਹਿਲੀ ਤੇ ਦੋ ਫ਼ਰਵਰੀ ਨੂੰ ਦੋ ਰੇਸਾਂ ਵਿਚ ਹਿੱਸਾ ਲਿਆ। ਉਸ ਦੀ ਪਹਿਲੀ ਦੌੜ ਸ਼ਨੀਵਾਰ ਨੂੰ ਹੋਈ ਡਾਊਨਜ਼ ਵਿਊ ਪਾਰਕ 5 ਕਿਲੋਮੀਟਰ ਰੇਸ ਸੀ ਜਿਸ ਵਿਚ 40 ਮਰਦ ਤੇ ਔਰਤ ਦੌੜਾਕਾਂ ਨੇ ਭਾਗ ਲਿਆ ਅਤੇ ਉਹ ਇਸ ਈਵੈਂਟ ਵਿਚ ਓਵਰਆਲ 29ਵੇਂ ਸਥਾਨ ‘ਤੇ ਰਿਹਾ, ਜਦ ਕਿ ਮਰਦ ਦੌੜਾਕਾਂ ਵਿਚ ਉਹ 17ਵੇਂ ਨੰਬਰ ‘ਤੇ ਆਇਆ ਅਤੇ 50-54 ਸਾਲ ਦੇ ਦੌੜਾਕਾਂ ਦੇ ਵਰਗ ਵਿਚ ਉਸ ਦਾ ਤੀਸਰਾ ਸਥਾਨ ਸੀ। ਅਤੀ ਬਰਫ਼ੀਲੇ ਮੌਸਮ ਵਿਚ ਉਸ ਨੇ ਇਹ ਦੌੜ 34 ਮਿੇੰਟ 12 ਸਕਿੰਟਾਂ ਵਿਚ ਸਫ਼ਲਤਾ ਪੂਰਵਕ ਸੰਪੰਨ ਕੀਤੀ। ਇਸ ਹਫ਼ਤੇ ਦਾ ਉਸ ਦਾ ਦੂਸਰਾ ਈਵੈਂਟ 2 ਫ਼ਰਵਰੀ ਨੂੰ ਚੀਨ ਦੇ ਨਵੇਂ ਸਾਲ ਦੇ ਸ਼ੁਰੂ ਹੋਣ ਦੀ ਖ਼ੁਸ਼ੀ ਵਿਚ ਮਾਰਖ਼ਮ ਵਿਚ ਹੋਈ 5 ਕਿਲੋਮੀਟਰ ਸ਼ੁਗਲੀਆ ਦੌੜ ਸੀ ਜਿਸ ਵਿਚ 20 ਔਰਤਾਂ ਤੇ ਮਰਦਾਂ ਦੇ ਰਲਵੇਂ-ਮਿਲਵੇਂ ਗਰੁੱਪ ਵਿਚ 4 ਬੱਚੇ ਵੀ ਸ਼ਾਮਲ ਸਨ। ਇਸ ਰੱਨਿੰਗ ਈਵੈਂਟ ਵਿਚ ਉਹ ਇਸ ਗਰੁੱਪ ਵਿੱਚੋਂ ਪਹਿਲੇ ਨੰਬਰ ‘ਤੇ ਆਇਆ। ਇਹ ਦੌੜ ਦਾ ਆਯੋਜਨ ਮਾਰਖ਼ਮ ਵਿਚ ਸਥਿਤ ਰੱਨਿੰਗ ਰੂਮ ਸਟੋਰ ਦੇ ਮਾਲਕ ਜੌਹਨ ਸਟੈਂਟਨ ਵੱਲੋਂ ਕਰਵਾਇਆ ਗਿਆ ਅਤੇ ਇਹ ਦੌੜ ਉਸ ਨੇ 38 ਮਿੰਟਾਂ ਵਿਚ ਪੂਰੀ ਕੀਤੀ। ਇਸ ਰੱਨਿੰਗ ਈਵੈਂਟ ਵਿਚ ਚੀਨੀ ਕਮਿਊਨਿਟੀ ਵੱਲੋਂ ਉਸ ਦਾ ਬਹੁਤ ਮਾਣ-ਸਤਿਕਾਰ ਕੀਤਾ ਗਿਆ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …