Breaking News
Home / ਕੈਨੇਡਾ / ਸਾਬਕਾ ਫੌਜੀ ਕਰਮਚਾਰੀਆਂ ਦੀ ਪਿਕਨਿਕ ਸਫਲ ਰਹੀ

ਸਾਬਕਾ ਫੌਜੀ ਕਰਮਚਾਰੀਆਂ ਦੀ ਪਿਕਨਿਕ ਸਫਲ ਰਹੀ

ਕੈਲੇਡਨ : ਸਾਬਕਾ ਫੌਜੀ ਕਰਮਚਾਰੀਆਂ ਦੀ ਪਿਕਨਿਕ ਹੋਈ ਜੋ ਸਫਲ ਰਹੀ। ਮਰਦ, ਔਰਤਾਂ ਅਤੇ ਬੱਚਿਆਂ ਸਮੇਤ ਤਕਰੀਬਨ 150 ਵਿਅਕਤੀਆਂ ਨੇ ਹਾਜਰੀ ਲਗਵਾਈ। ਸਭ ਤੋਂ ਸੀਨੀਅਰ ਆਫੀਸਰ ਮੇਜਰ ਜਨਰਲ ਐਨ.ਜੇ.ਐਸ.ਸਿੱਧੂ AVSM,SM ਸਨ ਜੋ ਕਿ ਵੈਟਰਨਜ਼ ਐਸੋਸੀਏਸ਼ਨ ਆਫ ਉਨਟਾਰੀਓ, ਕੈਨੇਡਾ ਦੇ ਚੀਫ ਪੈਟਰਨ ਵੀ ਹਨ। ਗੇਟ ਦੇ ਅੰਦਰ ਵੜਦਿਆਂ ਹੀ ਕੈਂਥ ਸਾਹਿਬ ਨੇ ਮਿਲਕ ਰੂਹ ਅਫਜ਼ਾ ਦੀ ਸ਼ਬੀਲ ਲਗਾਈ ਹੋਈ ਸੀ ਜਿਸਦੇ ਠੰਡੇ ਸ਼ਰਬਤ ਪੀਣ ਨਾਲ ਗਰਮੀ ਦਾ ਪ੍ਰਭਾਵ ਘਟਿਆ ਅਤੇ ਠੰਡੇ ਜਿਗਰੇ ਨਾਲ ਲੋਕ ਪਿਕਨਿਕ ਵਿੱਚ ਸ਼ਰੀਕ ਹੋਏ। ਸਭ ਤੋਂ ਪਹਿਲਾਂ ਸਾਰਿਆਂ ਨੇ ਗਰਮ ਨਾਸ਼ਤੇ ਦਾ ਆਨੰਦ ਮਾਣਿਆ। ਠੀਕ ਗਿਆਰਾਂ ਵਜੇ ਕੈਨੇਡਾ ਦੇ ਰਾਸ਼ਟਰੀ ਗਾਣ, ਦੇਹ ਸ਼ਿਵਾ ਦੇ ਸ਼ਬਦ ਅਤੇ ਭਾਰਤ ਦੇ ਰਾਸ਼ਟਰੀ ਗਾਣ ਨਾਲ ਪ੍ਰੋਗਰਾਮ ਅਰੰਭ ਹੋਇਆ। ਚੇਅਰਮੈਨ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਸਭ ਨੂੰ ਜੀ ਆੲਆਂ ਆਖਿਆ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਬਰਗੇਡੀਅਰ ਸਾਹਿਬ ਨੇ ਉਹਨਾਂ ਭਾਰਤੀ ਯੋਧਿਆਂ ਦਾ ਵੀ ਜ਼ਿਕਰ ਕੀਤਾ ਜਿਹੜੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਕੈਨੇਡੀਅਨ ਫੌਜ ਵਿੱਚ ਭਰਤੀ ਹੋ ਗਏ ਸਨ ਅਤੇ ਵੀਰਗਤੀ ਨੂੰ ਪ੍ਰਾਪਤ ਹੋਏ। ਉਨ੍ਹਾਂ ਵਿੱਚੋਂ ਇੱਕ ਯੋਧਾ ਬੁੱਕਣ ਸਿੰਘ ਸੀ ਜਿਸਦੀ ਕਬਰ ਕਿਚਨਰ ਵਿੱਚ ਹੈ। ਅਗਲੇ ਮਹੀਨੇ ਭਾਰਤ ਦੇ ਸਾਬਕਾ ਥਲ ਸੈਨਾ ਅਧਿਅਕਸ਼ ਜਨਰਲ ਵੀ.ਕੇ.ਸਿੰਘ ਕੈਨੇਡਾ ਫੇਰੀ ਤੇ ਆ ਰਹੇ ਹਨ। ਪ੍ਰੋਗਰਾਮ ਬਣ ਰਿਹਾ ਹੈ ਕਿ ਉਨ੍ਹਾਂ ਨੂੰ ਸਾਬਕਾ ਫੌਜੀ ਕਿਚਨਰ ਲੈਕੇ ਜਾਣਗੇ ਅਤੇ ਬੁੱਕਣ ਸਿੰਘ ਨੂੰ ਸ਼ਰਧਾਂਜਲੀ ਦੇਣਗੇ। ਜਨਰਲ ਵੀ.ਕੇ.ਸਿੰਘ ਵਰਤਮਾਨ ਭਾਰਤ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਹਨ। ਸਭਾ ਦੇ ਪ੍ਰਧਾਨ ਕਰਨਲ ਗੁਰਮੇਲ ਸਿੰਘ ਸੋਹੀ ਨੇ ਪੂਰੇ ਪ੍ਰੋਗਰਾਮ ਦੀ ਰਹਿਨੁਮਾਈ ਕੀਤੀ ਅਤੇ ਹਰ ਕੰਮ ਵਿੱਚ ਦੂਸਰੇ ਮੈਂਬਰਾਂ ਨਾਲ ਹੱਥ ਵਟਾਇਆ। ਮੀਤ ਪ੍ਰਧਾਨ ਲੈ.ਕ. ਨਰਵੰਤ ਸਿੰਘ ਸੋਹੀ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ ਅਤੇ ਪੂਰੇ ਪ੍ਰੋਗਰਾਮ ‘ਤੇ ਕੰਟਰੋਲ ਕੀਤਾ। ਜਨਰਲ ਸੈਕਟਰੀ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਸਭਾ ਬਾਰੇ ਪੂਰੀ ਜਾਣਕਾਰੀ ਦਿੱਤੀ
ਕਰਨਲ ਕੇ.ਪੀ.ਐਸ.ਅਟਵਾਲ ਅਤੇ ਕਰਨਲ ਗੁਰਮੇਲ ਸਿੰਘ ਸੋਹੀ ਨੇ ਲੇਡੀਜ਼ ਦੀ ਮਿੰਨੀ ਗੌਲਫ ਕਰਵਾਈ ਅਤੇ ਜਨਰਲ ਸਿੱਧੂ ਸਾਹਿਬ ਨੇ ਜੇਤੂਆਂ ਨੂੰ ਇਨਾਮ ਵੰਡੇ। ਕਰਨਲ ਜਤਿੰਦਰ ਸਿੰਘ ਸ਼ਾਹੀ ਅਤੇ ਕਰਨਲ ਕੇ.ਪੀ.ਐਸ.ਅਟਵਾਲ ਨੇ ਲੇਡੀਜ਼ ਦੀ ਮਿਊਜ਼ੀਕਲ ਚੇਅਰ ਦੀ ਖੇਡ ਕਰਾਈ। ਇੰਨੇ ਨੂੰ ਕੌਂਸਲੇਟ ਜਨਰਲ ਜਨਾਬ ਦਿਨੇਸ਼ ਭਾਟੀਆ ਸਾਹਿਬ ਭੀ ਪਹੁੰਚ ਗਏ ਅਤੇ ਉਨ੍ਹਾਂ ਨੇ ਜੇਤੂ ਲੇਡੀਜ਼ ਨੂੰ ਇਨਾਮ ਵੰਡੇ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਬੇਨਤੀ ਕਿ ਜੋ ਸਾਹਿਬ ਅਜੇ ਮੈਂਬਰ ਨਹੀਂ ਬਣੇ ਉਹ ਮੈਂਬਰ ਬਣ ਜਾਣ। ਉਹ ਪੈਸੇ ਦੋ ਕਿਸ਼ਤਾਂ ਵਿੱਚ ਦੇ ਸਕਦੇ ਹਨ।
”9ਾ ੩ ਵਜੇ ਗਰਮ ਅਤੇ ਲਪਟਾਂ ਮਾਰਦਾ ਨੌਨ ਵੈਜ ਖਾਣਾ ਪਰੋਸਿਆ ਗਿਆ ਜਿਸਨੂੰ ਸਭਨੇ ਸਲਾਹਿਆ ਅਤੇ ਢਾਬਾ ਐਕਸਪਰੈਸ ਦੇ ਮਾਲਿਕ ਗੈਰੀ ਧਾਲੀਵਾਲ ਨੂੰ ਵੀ ਸ਼ਾਬਾਸ਼ ਦਿੱਤੀ। ਇਤਨੇ ਨੂੰ ਮਾਰਟਨ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਵੀ ਪਹੁੰਚ ਗਏ। ਅਖ਼ੀਰ ੪ ਵਜੇ ਸਮਾਪਤੀ ਕਰਕੇ ਸਾਰੇ ਖੁਸ਼ੀ ਖੁਸ਼ੀ ਅਪਣੇ ਘਰਾਂ ਨੂੰ ਪਰਤੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …