-11.8 C
Toronto
Wednesday, January 21, 2026
spot_img
Homeਕੈਨੇਡਾਬਰੈਂਪਟਨ ਟ੍ਰਾਂਜ਼ਿਟ ਲਈ ਫੈੱਡਰਲ-ਪ੍ਰੋਵਿੰਸ਼ੀਅਲ ਸੇਫ ਰੀਸਟਾਰਟ ਫੇਜ਼-4 ਐਗਰੀਮੈਂਟ ਰਾਹੀਂ ਹੋਈ ਨਵੀਂ ਫੰਡਿੰਗ...

ਬਰੈਂਪਟਨ ਟ੍ਰਾਂਜ਼ਿਟ ਲਈ ਫੈੱਡਰਲ-ਪ੍ਰੋਵਿੰਸ਼ੀਅਲ ਸੇਫ ਰੀਸਟਾਰਟ ਫੇਜ਼-4 ਐਗਰੀਮੈਂਟ ਰਾਹੀਂ ਹੋਈ ਨਵੀਂ ਫੰਡਿੰਗ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸੇਫ ਰੀਸਟਾਰਟ ਐਗਰੀਮੈਂਟ ਰਾਹੀਂ ਫ਼ੈਡਰਲ ਸਰਕਾਰ ਨੇ ਕੋਵਿਡ-19 ਦੇ ਕਾਰਨ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਓਨਟਾਰੀਓ ਸਮੇਤ ਕੈਨੇਡਾ ਦੇ ਸਮੂਹ ਪ੍ਰੋਵਿੰਸਾਂ ਤੇ ਟੈਰੀਟਰੀਆਂ ਦੀਆਂ ਮਿਊਂਸਪੈਲਿਟੀਆਂ ਨੂੰ 2 ਬਿਲੀਅਨ ਦੀ ਰਾਸ਼ੀ ਨਿਵੇਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਦਾ ਮਕਸਦ ਸਥਾਨਕ ਯਾਤਾਯਾਤ ਨੂੰ ਲੋਕਾਂ ਲਈ ਸੁਰੱਖ਼ਿਅਤ ਕਰਨ, ਇਸ ਦੀ ਪਹੁੰਚ ਆਸਾਨ ਕਰਨ ਅਤੇ ਇਸ ਨੂੰ ਉਨ੍ਹਾਂ ਦੇ ਲਈ ਅਫ਼ੋਰਡੇਬਲ ਯਕੀਨੀ ਬਨਾਉਣਾ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ‘ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਓਨਟਾਰੀਓ ਸਰਕਾਰ ਨੇ ਫ਼ੈੱਡਰਲ-ਪ੍ਰੋਵਿੰਸ਼ੀਅਲ ਸੇਫ਼ ਰੀਸਟਾਰਟ ਐਗਰੀਮੈਂਟ ਦੇ ਚੌਥੇ ਫ਼ੇਜ਼ ਦਾ ਐਲਾਨ ਕੀਤਾ ਹੈ ਜਿਸ ਰਾਹੀਂ 505 ਮਿਲੀਅਨ ਡਾਲਰ ਦੀ ਫ਼ੰਡਿੰਗ ਨਾਲ ਇਸ ਪ੍ਰੋਵਿੰਸ ਦੀਆਂ ਮਿਊਂਸਪੈਲਿਟੀਆਂ ਨੂੰ ਸੁਰੱਖ਼ਿਅਤ ਅਤੇ ਭਰੋਸੇਯੋਗ ਟ੍ਰਾਂਜ਼ਿਟ ਸੇਵਾਵਾਂ ਯਕੀਨੀ ਬਨਾਉਣ ਵਿੱਚ ਮਦਦ ਮਿਲੇਗੀ। ਸੇਫ ਰੀਸਟਾਰਟ ਐਗਰੀਮੈਂਟ ਦਾ ਫ਼ੇਜ਼-4 ਮਿਊਂਸੀਪਲ ਟ੍ਰਾਂਜ਼ਿਟ ਸਿਸਟਮ ਨੂੰ ਕੋਵਿਡ-19 ਮਹਾਂਮਾਰੀ ਦੇ ਕਾਰਨ 1 ਫਰਵਰੀ 2022 ਤੋਂ 31 ਦਸੰਬਰ 2022 ਤੱਕ ਹੋਏ ਖ਼ਰਚਿਆਂ ਨੂੰ ਸਹਿਣ ਕਰਨ ਵਿੱਚ ਮਦਦਗਾਰ ਸਾਬਤ ਹੋਏਗਾ। ਇਸ ਨਾਲ ਮਿਊਂਸਪੈਲਿਟੀਆਂ ਨੂੰ ਉਨ੍ਹਾਂ ਦੀ ਕੋਵਿਡ-19 ਦੌਰਾਨ ਆਮਦਨ ਪਏ ਘਾਟੇ ਤੇ ਓਪਰੇਟਿੰਗ ਖ਼ਰਚੇ ਪੂਰੇ ਕਰਨ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਪ੍ਰੋਵਿੰਸ਼ੀਅਲ ਟ੍ਰਾਂਜ਼ਿਟ ਦੀ ਪਹਿਲ ਵਾਲੇ ਪ੍ਰੋਜੈੱਕਟਾਂ, ਕਿਰਾਇਆਂ ਤੇ ਸੇਵਾਵਾਂ ਦੇ ਸੁਧਾਰ ਅਤੇ ਮੰਗ ਦੇ ਆਧਾਰ ਤੇ ਹੋਰ ਟ੍ਰਾਂਜ਼ਿਟ ਸੇਵਾਵਾਂ ਦੇਣ ਵਿੱਚ ਸਹਾਇਤਾ ਮਿਲੇਗੀ। ਬਰੈਂਪਟਨ ਸ਼ਹਿਰ ਨੂੰ ਇਸਦੇ ਲਈ 13,971,779 ਡਾਲਰ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਸੋਨੀਆ ਸਿੱਧੂ ਨੇ ਕਿਹਾ ਕਿ ਟ੍ਰਾਂਜ਼ਿਟ ਫ਼ੰਡਿਗ ਲਈ ਚੁੱਕਿਆ ਗਿਆ ਇਹ ਕਦਮ ਬਰੈਂਪਟਨ ਟ੍ਰਾਜ਼ਿਟ ਦੀਆਂ ਮੌਜੂਦਾ ਜ਼ਰੂਰਤਾਂ ਦੀ ਪੂਰਤੀ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਅਦਾਰਾ ਟ੍ਰਾਂਜ਼ਿਟ ਦੀਆਂ ਆਮ ਸੇਵਾਵਾਂ ਦੇਣ ਦੇ ਨਾਲ-ਨਾਲ ਕਮਿਊਨਟੀਆਂ ਲਈ ਕਈ ਨਾਜ਼ੁਕ ਟ੍ਰਾਂਜਿਟ ਸੇਵਾਵਾਂ ਵੀ ਮੁਹੱਈਆ ਕਰਦਾ ਹੈ। ਕੋਵਿਡ-19 ਦੇ ਮਾਰੂ ਅਸਰ ਤੋਂ ਬਾਅਦ 2020 ਤੋਂ ਇਸ ਐਗਰੀਮੈਂਟ ਰਾਹੀਂ ਦਿੱਤੀ ਗਈ 2 ਬਿਲੀਅਨ ਡਾਲਰ ਦੀ ਵੱਡੀ ਰਕਮ ਮਿਊਂਸੀਪਲ ਟ੍ਰਾਂਜ਼ਿਟ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾਏਗੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਸਰਕਾਰ ਵੱਲੋਂ 2021 ਵਿੱਚ ਐਲਾਨੀ ਗਈ ਸਾਲ 2026-27 ਤੱਕ ਅੱਠ ਸਾਲਾਂ ਲਈ ਐਲਾਨੀ ਗਈ 3 ਬਿਲੀਅਨ ਪ੍ਰਤੀ ਸਾਲ ਦੇ ਹਿਸਾਬ ਨਾਲ 14.9 ਬਿਲੀਅਨ ਡਾਲਰ ਰਾਸ਼ੀ ਤੋਂ ਵੱਖਰੀ ਹੈ। ਫ਼ੈੱਡਰਲ ਸਰਕਾਰ ਨੇ ਕੈਨੇਡਾ ਇਨਫ਼ਰਾਸਟਰੱਕਚਰ ਪ੍ਰੋਗਰਾਮ ਤਹਿਤ ਬਰੈਂਪਟਨ ਅਤੇ ਹੋਰ ਸ਼ਹਿਰਾਂ ਦੀਆਂ ਮਿਊਂਸਪੈਲਿਟੀਆਂ ਨੂੰ ਪਬਲਿਕ ਇਨਫ਼ਰਾਸਟਰੱਕਰ ਮੱਦ ਹੇਠ 191, 639,019 ਡਾਲਰ ਦੀ ਵੱਡੀ ਰਾਸ਼ੀ ਮੁਹੱਈਆ ਕੀਤੀ ਹੈ।
ਸਰਕਾਰ ਵੱਲੋਂ ਹੁਣ ਤੱਕ 10 ਵੱਖ-ਵੱਖ ਪ੍ਰਾਜੈੱਕਟਾਂ ਲਈ 187,638418 ਡਾਲਰ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਆਪਣੇ ਸ਼ਹਿਰ ਦੇ ਪਬਲਿਕ ਟ੍ਰਾਂਜ਼ਿਟ ਸਿਸਟਮ ਨੂੰ ਹੋਰ ਹੁਲਾਰਾ ਦੇਣ ਲਈ ਬਰੈਂਪਟਨ ਟ੍ਰਾਂਜ਼ਿਟ ਦੀ ਮਦਦ ਕਰਕੇ ਅਸੀਂ ਕੈਨੇਡਾ ਦੇ ਅਰਥਚਾਰੇ ਨੂੰ ਮੁੜ-ਲੀਹਾਂ ‘ ਤੇ ਲਿਆਉਣ ਅਤੇ ਇਸ ਦੇ ਵਿਕਾਸ ਨੂੰ ਹੋਰ ਅੱਗੇ ਤੋਰਨ ਲਈ ਹਰੇਕ ਪੱਧਰ ਦੀ ਸਰਕਾਰਾਂ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਕਰ ਰਹੇ ਹਾਂ।”

RELATED ARTICLES
POPULAR POSTS