12 C
Toronto
Thursday, October 9, 2025
spot_img
HomeਕੈਨੇਡਾFrontਐਨਡੀਪੀ ਨੇ ਲਾਂਚ ਕੀਤਾ ਆਪਣਾ ਪਲੇਟਫਾਰਮ

ਐਨਡੀਪੀ ਨੇ ਲਾਂਚ ਕੀਤਾ ਆਪਣਾ ਪਲੇਟਫਾਰਮ

ਓਨਟਾਰੀਓ ਵਿੱਚ ਚੋਣ ਕੈਂਪੇਨ 4 ਮਈ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਇੰਜ ਲੱਗ ਰਿਹਾ ਹੈ ਕਿ ਚੋਣ ਲਈ ਦੌੜ ਦਾ ਬਿਗਲ ਅੱਜ ਤੋਂ ਵੱਜ ਗਿਆ ਹੈ। ਐਂਡਰੀਆ ਹੌਰਵਥ ਤੇ ਐਨਡੀਪੀ ਵੱਲੋਂ 92 ਪੰਨਿਆਂ ਦੇ ਪਲੇਟਫਾਰਮ ਦਾ ਖੁਲਾਸਾ ਕੀਤਾ ਗਿਆ, ਜਿਸ ਤਹਿਤ ਹੈਲਥ ਕੇਅਰ ਵਿੱਚ ਨਵੇਂ ਨਿਵੇਸ਼ ਦਾ ਵਾਅਦਾ ਕੀਤਾ ਗਿਆ ਤੇ ਘੱਟ ਤੇ ਦਰਮਿਆਨੀ ਆਮਦਨ ਵਾਲੇ ਰੈਜ਼ੀਡੈਂਟਸ ਲਈ ਇਨਕਮ ਟੈਕਸ ਨੂੰ ਫਰੀਜ਼ ਕਰਨ ਦੇ ਪ੍ਰਬੰਧ ਦੀ ਗੱਲ ਵੀ ਕੀਤੀ ਗਈ।

ਹੋਰਨਾਂ ਪਾਰਟੀਆਂ ਵੱਲੋਂ ਇਸ ਤਰ੍ਹਾਂ ਦੇ ਵਾਅਦੇ ਨਹੀਂ ਕੀਤੇ ਜਾ ਰਹੇ ਪਰ 2 ਜੂਨ ਨੂੰ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਉਨ੍ਹਾਂ ਕੋਲ ਕਈ ਅਜਿਹੇ ਈਵੈਂਟਸ ਜ਼ਰੂਰ ਹਨ।

ਐਨਡੀਪੀ ਦੇ ਪਲੇਟਫਾਰਮ ਵਿੱਚ ਕਿਫਾਇਤੀ ਘਰਾਂ ਤੋਂ ਲੈ ਕੇ ਹਰ ਚੀਜ਼ ਦੀ ਗੱਲ ਕੀਤੀ ਗਈ ਹੈ। ਉਹ ਹਰ ਸਾਲ 100,000 ਨਵੀਆਂ ਯੂਨਿਟਾਂ ਦਾ ਨਿਰਮਾਣ ਕਰਨਾ ਚਾਹੁੰਦੇ ਹਨ ਤੇ ਬਿਹਤਰ ਹੈਲਥਕੇਅਰ ਲਈ 60,000 ਨਵੀਆਂ ਸਪੋਰਟਿਵ ਹਾਊਸਿੰਗ ਯੂਨਿਟ ਤਿਆਰ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਐਨਡੀਪੀ ਵੱਲੋਂ ਆਪਣੇ ਪਲੇਟਫਾਰਮ ਵਿੱਚ 2026 ਤੱਕ ਘੱਟ ਤੋਂ ਘੱਟ ਉਜਰਤਾਂ 20 ਡਾਲਰ ਪ੍ਰਤੀ ਘੰਟਾ ਕਰਨ ਤੇ ਘੱਟ ਤੇ ਦਰਮਿਆਨੀ ਆਮਦਨ ਵਾਲੇ ਕੈਨੇਡੀਅਨਜ਼ ਲਈ ਇਨਕਮ ਟੈਕਸ ਫਰੀਜ਼ ਕਰਨ ਦੀ ਗੱਲ ਆਖੀ।

ਟੋਰਾਂਟੋ ਵਿੱਚ ਆਪਣੇ ਸਮਰਥਕਾਂ ਸਾਹਮਣੇ ਐਨਡੀਪੀ ਆਗੂ ਨੇ ਇਸ ਪਲੇਟਫਾਰਮ ਦਾ ਐਲਾਨ ਜ਼ਰੂਰ ਕੀਤਾ ਪਰ ਉਨ੍ਹਾਂ ਇਸ ਉੱਤੇ ਆਉਣ ਵਾਲੀ ਲਾਗਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।ਇਸ ਵਾਰੀ ਐਨਡੀਪੀ ਵੱਲੋਂ ਮਜ਼ਬੂਤ, ਤਿਆਰ ਤੇ ਤੁਹਾਡੇ ਲਈ ਕੰਮ ਕਰਨ ਦਾ ਨਾਅਰਾ ਦਿੱਤਾ ਹੈ। ਇਸ ਪਲੇਟਫਾਰਮ ਵਿੱਚ ਕਈ ਵਾਅਦੇ 2018 ਵਾਲੇ ਵੀ ਹਨ ਜਿਨ੍ਹਾਂ ਵਿੱਚ ਡੈਂਟਲ ਤੇ ਦਵਾਈਆਂ ਦੀ ਕਵਰੇਜ ਮੁੱਖ ਹਨ।

RELATED ARTICLES
POPULAR POSTS