5.4 C
Toronto
Tuesday, November 4, 2025
spot_img
HomeਕੈਨੇਡਾFrontਮੱਧ ਪ੍ਰਦੇਸ਼ ਦੇ ਡਿੰਡੌਰੀ ’ਚ ਭਿਆਨਕ ਸੜਕ ਹਾਦਸਾ - 14 ਮੌਤਾਂ

ਮੱਧ ਪ੍ਰਦੇਸ਼ ਦੇ ਡਿੰਡੌਰੀ ’ਚ ਭਿਆਨਕ ਸੜਕ ਹਾਦਸਾ – 14 ਮੌਤਾਂ

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਡਿੰਡੌਰੀ ਵਿਚ ਇਕ ਪਿੱਕਅੱਪ ਵਾਹਨ ਪਲਟਣ ਨਾਲ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਇਸ ਪਿੱਕਅੱਪ ਵਾਹਨ ਵਿਚ 35 ਵਿਅਕਤੀ ਸਵਾਰ ਸਨ। ਇਹ ਭਿਆਨਕ ਸੜਕ ਹਾਦਸਾ ਅੱਜ ਵੀਰਵਾਰ ਨੂੰ ਸਵੇਰੇ ਕਰੀਬ 4 ਵਜੇ ਹੋਇਆ ਹੈ। ਮਿ੍ਰਤਕਾਂ ਵਿਚ 6 ਪੁਰਸ਼ ਅਤੇ 8 ਮਹਿਲਾਵਾਂ ਸ਼ਾਮਲ ਹਨ। ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਉਮਰ 16 ਤੋਂ 60 ਸਾਲ ਤੱਕ ਦੱਸੀ ਜਾ ਰਹੀ ਹੈ। ਪੁਲਿਸ ਨੇ ਪਿਕਅੱਪ ਦੇ ਡਰਾਈਵਰ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਭਿਆਨਕ ਸੜਕ ਹਾਦਸੇ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਖ਼ਮੀ ਵਿਅਕਤੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਕਾਮਨਾ ਕੀਤੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਇਸ ਸੜਕ ਹਾਦਸੇ ’ਤੇ ਅਫਸੋਸ ਜ਼ਾਹਰ ਕੀਤਾ ਅਤੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਹੈ।
RELATED ARTICLES
POPULAR POSTS