ਨਵੀਂ ਦਿੱਲੀ : ਭਾਰਤ ਸਰਕਾਰ ਛੇਤੀ ਹੀ ਇਕ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਹੀ ਹੈ। ਰਿਜ਼ਰਵ ਬੈਂਕ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਇਕ ਰੁਪਏ ਦੇ ਨਵੇਂ ਨੋਟ ਛਪ ਕੇ ਤਿਆਰ ਵੀ ਹੋ ਗਏ ਹਨ। ਇਸਦੇ ਨਾਲ ਹੀ ਆਰਬੀਆਈ ਨੇ ਸਾਫ ਕੀਤਾ ਕਿ ਪੁਰਾਣੇ ਇਕ ਰੁਪਏ ਦੇ ਨੋਟ ਵੀ ਚੱਲਦੇ ਰਹਿਣਗੇ। ਇਕ ਰੁਪਏ ਦਾ ਨਵਾਂ ਨੋਟ ਗੁਲਾਬੀ ਅਤੇ ਹਰੇ ਰੰਗ ਦਾ ਹੋਵੇਗਾ। ਨਵੇਂ ਅਤੇ ਪੁਰਾਣੇ ਨੋਟਾਂ ਵਿਚ ਸਿਰਫ ਰੰਗ ਦਾ ਹੀ ਫਰਕ ਹੋਵੇਗਾ। ਚੇਤੇ ਰਹੇ ਕਿ ਪਿਛਲੇ ਸਾਲ 8 ਨਵੰਬਰ ਨੂੰ ਸਰਕਾਰ ਨੇ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਸਨ ਅਤੇ ਨਵੇਂ 500 ਅਤੇ 2000 ਦੇ ਨੋਟ ਚਲਾਏ ਸਨ।
Check Also
ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ
ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …