ਨਵੀਂ ਦਿੱਲੀ/ਬਿਊਰੋ ਨਿਊਜ਼
ਗਰੇਟਰ ਨੋਇਡਾ ਦੇ ਚਰਚਿਤ ਦਾਦਰੀ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਮਥੁਰਾ ਦੀ ਫੋਰੈਂਸਿਕ ਲੈਬ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮੁਹੰਮਦ ਅਖਲਾਕ ਦੇ ਫਰਿੱਜ ਵਿਚੋਂ ਲਏ ਗਏ ਮੀਟ ਦੇ ਸੈਂਪਲ ਗਾਂ ਦੇ ਮਾਸ ਦੇ ਸਨ। ਜ਼ਿਕਰਯੋਗ ਹੈ ਕਿ ਬੀਫ ਖਾਣ ਦੀ ਖਬਰ ਫੈਲਣ ਤੋਂ ਬਾਅਦ ਪਿਛਲੇ ਸਾਲ ਸਤੰਬਰ ਵਿਚ ਭੀੜ ਨੇ ਅਖਲਾਕ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ। ਜਿਸ ਵਿਚ ਉਸਦੀ ਮੌਤ ਹੋ ਗਈ ਸੀ।
ਅਦਾਲਤ ਵਲੋਂ ਜਾਰੀ ਕੀਤੀ ਗਈ ਲੈਬ ਦੀ ਰਿਪੋਰਟ ਕਾਪੀ ਵਿਚ ਅਖਲਾਕ ਦੇ ਫਰਿਜ਼ ਵਿਚ ਗਾਂ ਦਾ ਮਾਸ ਹੋਣ ਦਾ ਸਾਫ ਜ਼ਿਕਰ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਯੂਪੀ ਸਰਕਾਰ ਦੀ ਰਿਪੋਰਟ ਵਿਚ ਇਹੋ ਮਾਸ ਬੱਕਰੀ ਦਾ ਦੱਸਿਆ ਗਿਆ ਸੀ।
Check Also
ਰਾਹੁਲ ਨੇ ਮੋਦੀ ਤੇ ਕੇਜਰੀਵਾਲ ਨੂੰ ਦੱਸਿਆ ਇਕੋ ਜਿਹੇ
ਕੇਜਰੀਵਾਲ ਦਾ ਜਵਾਬ – ਰਾਹੁਲ ਨੂੰ ਕਾਂਗਰਸ ਬਚਾਉਂਦੀ ਹੈ ਅਤੇ ਮੈਨੂੰ ਦੇਸ਼ ਨਵੀਂ ਦਿੱਲੀ/ਬਿਊਰੋ ਨਿਊੁਜ਼ …