Breaking News
Home / ਭਾਰਤ / ਤਿੰਨ ਆਗੂਆਂ ਦੇ ਬਿਆਨਾਂ ਨਾਲ ਭਾਜਪਾ ਦਾ ਕੋਈ ਲੈਣਾ ਦੇਣਾ ਨਹੀਂ

ਤਿੰਨ ਆਗੂਆਂ ਦੇ ਬਿਆਨਾਂ ਨਾਲ ਭਾਜਪਾ ਦਾ ਕੋਈ ਲੈਣਾ ਦੇਣਾ ਨਹੀਂ

ਅਮਿਤ ਸ਼ਾਹ ਨੇ 10 ਦਿਨਾਂ ਵਿਚ ਮੰਗੀ ਰਿਪੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਆਗੂਆਂ ਵਲੋਂ ਦਿੱਤੇ ਗਏ ਵਿਵਾਦਤ ਬਿਆਨਾਂ ਦੇ ਚੱਲਦਿਆਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਹੋ ਰਹੇ ਵਿਰੋਧ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਾਹ ਨੇ ਕਿਹਾ ਕਿ ਤਿੰਨ ਆਗੂਆਂ ਵਲੋਂ ਦਿੱਤੇ ਗਏ ਬਿਆਨਾਂ ਨਾਲ ਭਾਜਪਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਸ ਸਬੰਧੀ ਅਨੁਸ਼ਾਸਨੀ ਕਮੇਟੀ 10 ਦਿਨਾਂ ਵਿਚ ਰਿਪੋਰਟ ਪੇਸ਼ ਕਰੇਗੀ। ਤਿੰਨਾਂ ਆਗੂਆਂ ਨੇ ਆਪਣੇ ਬਿਆਨ ਵਾਪਸ ਲੈ ਕੇ ਮੁਆਫ਼ੀ ਵੀ ਮੰਗ ਲਈ ਹੈ।
ਧਿਆਨ ਰਹੇ ਕਿ ਮੀਡੀਆ ਦੇ ਸਵਾਲ ਦੇ ਜਵਾਬ ਦਿੰਦਿਆਂ ਸਾਧਵੀ ਪ੍ਰੱਗਿਆ ਨੇ ਨਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਭਾਜਪਾ ਦੇ ਇਕ ਹੋਰ ਸੰਸਦ ਮੈਂਬਰ ਨਲਿਨ ਨੇ ਗੋਡਸੇ ਦੀ ਤੁਲਨਾ ਰਾਜੀਵ ਗਾਂਧੀ ਨਾਲ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਗੋਡਸੇ ਨੇ ਇੱਕ ਮਾਰਿਆ, ਕਸਾਬ ਨੇ 72 ਤੇ ਰਾਜੀਵ ਗਾਂਧੀ ਨੇ 17 ਹਜ਼ਾਰ ਵਿਅਕਤੀ ਮਾਰੇ। ਇਸੇ ਤਰ੍ਹਾਂ ਅਨੰਤ ਕੁਮਾਰ ਹੇਗੜੇ ਨੇ ਵੀ ਟਵੀਟ ਕਰਕੇ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ 70 ਸਾਲ ਬਾਅਦ ਬਦਲੇ ਹੋਏ ਵਿਚਾਰਕ ਮਾਹੌਲ ਵਿੱਚ ਗੋਡਸੇ ‘ਤੇ ਬਹਿਸ ਹੋ ਰਹੀ ਹੈ। ਗੋਡਸੇ ਨੂੰ ਆਖ਼ਰਕਰ ਇਸ ਬਹਿਸ ਤੋਂ ਖ਼ੁਸ਼ੀ ਹੋਈ ਹੋਏਗੀ।

Check Also

ਹੁਣ ਅਕਾਲੀ ਦਲ ਖੇਤਰੀ ਪਾਰਟੀਆਂ ਨਾਲ ਮਿਲ ਕੇ ਬਣਾਏਗਾ ਮਹਾਂਗੱਠਜੋੜ

ਅਕਾਲੀ ਦਲ ਨੇ ਕਈ ਖੇਤਰੀ ਪਾਰਟੀਆਂ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ ਅਕਾਲੀ ਦਲ ਨੇ …