ਮਮਤਾ ਬੈਨਰਜੀ ਦੇ ਕੈਬਨਿਟ ਮੰਤਰੀ ਪਾਰਥ ਚੈਟਰਜੀ ਦੀ ਕਰੀਬੀ ਹੈ ਅਰਪਿਤਾ
ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੇ ਅਧਿਆਪਕ ਭਰਤੀ ਘੋਟਾਲੇ ’ਚ ਸ਼ਾਮਲ ਮਮਤਾ ਬੈਨਰਜੀ ਦੇ ਕੈਬਨਿਟ ਮੰਤਰੀ ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਦੂਜੇ ਫਲੈਟ ਵਿਚੋਂ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ 29 ਕਰੋੜ ਰੁਪਏ ਦਾ ਹੋਰ ਕੈਸ਼ ਮਿਲਿਆ ਹੈ। ਇਸ ਦੇ ਨਾਲ 5 ਕਿਲੋਗ੍ਰਾਮ ਸੋਨਾ ਵੀ ਜਬਤ ਕੀਤਾ ਗਿਆ ਹੈ। ਈਡੀ ਵੱਲੋਂ ਬੇਲਘਰਿਆ ਸਥਿਤ ਉਨ੍ਹਾਂ ਦੇ ਦੂਜੇ ਫਲੈਟ ਵਿਚ ਬੁੱਧਵਾਰ ਨੂੰ ਰੇਡ ਕੀਤੀ ਗਈ ਸੀ ਜੋ ਵੀਰਵਾਰ ਸਵੇਰ ਤੱਕ ਚੱਲੀ। 18 ਘੰਟੇ ਚੱਲੀ ਰੇਡ ਦੌਰਾਨ ਅਰਪਿਤਾ ਦੇ ਫਲੈਟ ਤੋਂ 3 ਡਾਇਰੀਆ ਵੀ ਮਿਲੀਆਂ ਹਨ, ਜਿਨ੍ਹਾਂ ’ਚ ਲੈਣ-ਦੇਣ ਦਾ ਰਿਕਾਰਡ ਕੋਡਵਰਡ ’ਚ ਦਰਜ ਕੀਤਾ ਗਿਆ ਹੈ। ਜਾਂਚ ਏਜੰਸੀ ਨੂੰ ਇਕ 2600 ਪੇਜਾਂ ਵਾਲਾ ਦਸਤਾਵੇਜ਼ ਵੀ ਬਰਾਮਦ ਹੋਇਆ ਹੈ। ਇਸ ਦਸਤਾਵੇਜ਼ ’ਚ ਪਾਰਥ ਅਤੇ ਅਰਪਿਤਾ ਦੀ ਸਾਂਝੀ ਪ੍ਰਾਪਰਟੀ ਦਾ ਜ਼ਿਕਰ ਹੈ। ਇਸ ਤੋਂ ਪਹਿਲਾਂ ਲੰਘੇ ਦਿਨੀਂ ਵੀ ਅਰਪਿਤਾ ਮੁਖਰਜੀ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ ਈਡੀ ਨੇ ਲਗਭਗ 20 ਕਰੋੜ ਰੁਪਏ ਕੈਸ਼ ਅਤੇ ਵੱਡੀ ਮਾਤਰਾ ਵਿਚ ਸੋਨਾ ਬਰਾਮਦ ਕੀਤਾ ਸੀ। ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਹੁਣ ਤੱਕ ਅਰਪਿਤਾ ਮੁਖਰਜੀ ਦੇ ਘਰੋਂ 50 ਕਰੋੜ ਦੇ ਲਗਭਗ ਕੈਸ਼ ਅਤੇ ਵੱਡੀ ਗਿਣਤੀ ਵਿਚ ਸੋਨਾ ਬਰਾਮਦ ਕਰ ਚੁੱਕੀ ਹੈ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …