Breaking News
Home / ਭਾਰਤ / ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਕੇਂਦਰ ਸਰਕਾਰ ਨੇ ਵਧਾਈ

ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਕੇਂਦਰ ਸਰਕਾਰ ਨੇ ਵਧਾਈ

ਹਰਿਆਣਾ ‘ਚ ਸਭ ਤੋਂ ਵੱਧ ਦਿਹਾੜੀ 357 ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਵਿੱਤੀ ਸਾਲ 2023-24 ਲਈ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਤਹਿਤ ਮਜ਼ਦੂਰੀ ‘ਚ ਵਾਧੇ ਦਾ ਐਲਾਨ ਕੀਤਾ ਹੈ। ਹਰਿਆਣੇ ‘ਚ ਸਭ ਤੋਂ ਵੱਧ ਦਿਹਾੜੀ 357 ਰੁਪਏ ਅਤੇ ਮੱਧ ਪ੍ਰਦੇਸ਼ ਤੇ ਛੱਤੀਸਗੜ÷ ‘ਚ ਸਭ ਤੋਂ ਘੱਟ 221 ਰੁਪਏ ਤੈਅ ਕੀਤੀ ਗਈ ਹੈ। ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਤਹਿਤ ਮਜ਼ਦੂਰੀ ਦਰਾਂ ‘ਚ ਤਬਦੀਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਮਨਰੇਗਾ 2005 ਦੀ ਧਾਰਾ 6 (1) ਤਹਿਤ ਜਾਰੀ ਕੀਤਾ ਗਿਆ। ਮਜ਼ਦੂਰੀ ਵਾਧਾ 7 ਰੁਪਏ ਤੋਂ ਲੈ ਕੇ 26 ਰੁਪਏ ਤੱਕ ਕੀਤਾ ਗਿਆ ਹੈ। ਇਸ ਨੂੰ ਇਕ ਅਪ੍ਰੈਲ ਤੋਂ ਲਾਗੂ ਕਰ ਦਿੱਤਾ ਜਾਵੇਗਾ। ਪਿਛਲੇ ਸਾਲ ਦੀਆਂ ਦਰਾਂ ਦੇ ਮੁਕਾਬਲੇ ਰਾਜਸਥਾਨ ‘ਚ ਮਜ਼ਦੂਰੀ ‘ਚ ਸਭ ਤੋਂ ਵੱਧ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਰਾਜਸਥਾਨ ਲਈ ਸੋਧੀ ਤਨਖ਼ਾਹ 255 ਰੁਪਏ ਰੋਜ਼ਾਨਾ ਹੈ ਜਿਹੜੀ 2022-23 ‘ਚ 231 ਰੁਪਏ ਸੀ। ਬਿਹਾਰ ਤੇ ਝਾਰਖੰਡ ਨੇ ਪਿਛਲੇ ਸਾਲ ਦੇ ਮੁਕਾਬਲੇ ਲਗਪਗ ਅੱਠ ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਪਿਛਲੇ ਸਾਲ ਇਨ÷ ਾਂ ਦੋਵਾਂ ਸੂਬਿਆਂ ‘ਚ ਇਕ ਮਨਰੇਗਾ ਵਰਕਰ ਲਈ ਦਿਹਾੜੀ 210 ਰੁਪਏ ਸੀ। ਹੁਣ ਇਸ ਨੂੰ ਸੋਧ ਕੇ 228 ਰੁਪਏ ਕਰ ਦਿੱਤਾ ਗਿਆ ਹੈ। ਛੱਤੀਸਗੜ÷ ਤੇ ਮੱਧ ਪ੍ਰਦੇਸ਼ ਲਈ ਜਿੱਥੇ ਸਭ ਤੋਂ ਘੱਟ ਦਿਹਾੜੀ 221 ਰੁਪਏ ਹੈ, ਪਿਛਲੇ ਸਾਲ ਦੇ ਮੁਕਾਬਲੇ 17 ਫ਼ੀਸਦੀ ਵਾਧਾ ਦਰਜ ਕੀਤਾ ਗਿਆ। 2022-23 ‘ਚ ਦੋਵਾਂ ਸੂਬਿਆਂ ‘ਚ ਦਿਹਾੜੀ 204 ਰੁਪਏ ਸੀ। ਸੂਬਿਆਂ ਲਈ ਮਜ਼ਦੂਰੀ ‘ਚ ਵਾਧਾ ਦੋ ਤੋਂ 10 ਫ਼ੀਸਦੀ ਦਰਮਿਆਨ ਹੈ। ਸਭ ਤੋਂ ਘੱਟ ਫ਼ੀਸਦੀ ਵਾਧਾ ਦਰਜ ਕਰਨ ਵਾਲੇ ਸੂਬਿਆਂ ‘ਚ ਕਰਨਾਟਕ, ਗੋਆ, ਮੇਘਾਲਿਆ ਤੇ ਮਨੀਪੁਰ ਸ਼ਾਮਲ ਹਨ। ਧਿਆਨ ਰਹੇ ਕਿ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਇਕ ਮੁੱਖ ਪ੍ਰੋਗਰਾਮ ਹੈ ਜਿਸ ਦਾ ਮਕਸਦ ਪੇਂਡੂ ਖੇਤਰਾਂ ‘ਚ ਪਰਿਵਾਰਾਂ ਦੀ ਰੋਜ਼ੀ-ਰੋਟੀ ਦੀ ਸੁਰੱਖਿਆ ਨੂੰ ਇਕ ਵਿੱਤੀ ਸਾਲ ‘ਚ ਘੱਟੋ-ਘੱਟ 100 ਦਿਨਾਂ ਦਾ ਗਾਰੰਟੀ ਮਜ਼ਦੂਰੀ ਰੁਜ਼ਗਾਰ ਦੇਣਾ ਹੈ ਜਿਸ ਦੇ ਬਾਲਗ ਮੈਂਬਰ ਗ਼ੈਰ-ਹੁਨਰਮੰਦ ਸਰੀਰਕ ਕਿਰਤ ਲਈ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ।
’84 ਸਿੱਖ ਕਤਲੇਆਮ ਦੇ ਕਾਲੇ ਅਧਿਆਏ ਨੂੰ ਦੇਸ਼ ਭੁੱਲ ਨਹੀਂ ਸਕੇਗਾ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਭਾਜਪਾ ਹੈੱਡਕੁਆਰਟਰ ਦੇ ਵਿਸਥਾਰ (ਐਕਸਟੈਂਸ਼ਨ) ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਪਹਿਲਾਂ ਕਦੇ ਵੀ ਭ੍ਰਿਸ਼ਟਾਚਾਰ ਵਿਰੁੱਧ ਇੰਨੀ ਵੱਡੀ ਮੁਹਿੰਮ ਨਹੀਂ ਚੱਲੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ‘ਚ ਸ਼ਾਮਿਲ ਸਾਰੇ ਲੋਕ ਇਕ ਮੰਚ ‘ਤੇ ਆ ਗਏ ਹਨ। ਪ੍ਰਧਾਨ ਮੰਤਰੀ ਨੇ 1984 ਵਿਚ ਭਾਜਪਾ ਦੀਆਂ ਦੋ ਲੋਕ ਸਭਾ ਸੀਟਾਂ ਤੋਂ 2019 ਵਿਚ 303 ਤੱਕ ਦੇ ਸਫ਼ਰ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਨਵੀਂ ਦਿੱਲੀ ਵਿਖੇ 1984 ਵਿਚ ਹੋਏ ਸਿੱਖ ਕਤਲੇਆਮ ਸਬੰਧੀ ਕਿਹਾ ਕਿ ਇਹ ਇਕ ਕਾਲਾ ਅਧਿਆਏ ਸੀ, ਜਿਸ ਨੂੰ ਦੇਸ਼ ਭੁੱਲ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਾਵਨਾਤਮਕਤਾ ਕਾਰਨ ਉਸ ਸਮੇਂ ਦੀਆਂ ਚੋਣਾਂ ਵਿਚ ਇਤਿਹਾਸਕ ਫਤਵਾ ਹਾਸਲ ਕੀਤਾ ਸੀ, ਜਦੋਂਕਿ ਭਾਜਪਾ ਕਿਧਰੇ ਨਜ਼ਰ ਨਹੀਂ ਆ ਰਹੀ ਸੀ ਪਰ ਇਸ ਨੇ ਉਮੀਦ ਨਹੀਂ ਛੱਡੀ ਅਤੇ ਦੂਜਿਆਂ ‘ਤੇ ਦੋਸ਼ ਨਹੀਂ ਲਗਾਏ। 2002 ਦੇ ਗੁਜਰਾਤ ਦੰਗਿਆਂ ਦੀ ਜਾਂਚ ਦੇ ਸੰਦਰਭ ਵਿਚ ਜਦੋਂ ਉਹ ਸੂਬੇ ਦੇ ਮੁੱਖ ਮੰਤਰੀ ਸਨ, ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਭੇਜਣ ਲਈ ਬਹੁਤ ਸਾਰੀਆਂ ਸਾਜਿਸ਼ਾਂ ਰਚੀਆਂ ਗਈਆਂ ਸਨ। ਉਨ੍ਹਾਂ ਭਾਜਪਾ ਦੇ ਖ਼ਿਲਾਫ਼ ਇਕੱਠੀਆਂ ਹੋ ਰਹੀਆਂ ਵਿਰੋਧੀ ਪਾਰਟੀਆਂ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੀ ਸਰਕਾਰ ਦੀ ਮੁਹਿੰਮ ਨਾਲ ਜੋੜਦਿਆਂ ਕਿਹਾ ਕਿ ਭ੍ਰਿਸ਼ਟਾਚਾਰ ‘ਤੇ ਨਕੇਲ ਕੱਸਣ ਦਾ ਕੰਮ ਜਾਰੀ ਰਹੇਗਾ।

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …