-4.9 C
Toronto
Monday, December 22, 2025
spot_img
Homeਭਾਰਤ50ਵੇਂ ਸੀਜੇਆਈ ਹੋਣਗੇ ਜਸਟਿਸ ਚੰਦਰਚੂੜ

50ਵੇਂ ਸੀਜੇਆਈ ਹੋਣਗੇ ਜਸਟਿਸ ਚੰਦਰਚੂੜ

ਚੀਫ ਜਸਟਿਸ ਯੂਯੂ ਲਲਿਤ ਨੇ ਨਾਮ ਦੀ ਕੀਤੀ ਸਿਫਾਰਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਜਸਟਿਸ ਡੀਵਾਈ ਚੰਦਰਚੂੜ ਭਾਰਤ ਦੇ 50ਵੇਂ ਚੀਫ ਜਸਟਿਸ ਹੋਣਗੇ। ਸੀਜੇਆਈ ਯੂਯੂ ਲਲਿਤ ਨੇ ਕਾਨੂੰਨ ਮੰਤਰੀ ਕਿਰਨ ਰਿਜੀਜੂ ਨੂੰ ਉਨ੍ਹਾਂ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਸੀਜੇਆਈ ਲਲਿਤ 8 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ। ਜਸਟਿਸ ਚੰਦਰਚੂੜ 9 ਨਵੰਬਰ ਨੂੰ ਸੀਜੇਆਈ ਦੇ ਰੂੁਪ ਵਿਚ ਅਹੁਦੇ ਦੀ ਸਹੁੰ ਚੁੱਕਣਗੇ। ਸੀਜੇਆਈ ਲਲਿਤ ਨੇ ਅੱਜ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਜੱਜਾਂ ਦੀ ਹਾਜ਼ਰੀ ਵਿਚ ਪਰਸਨਲੀ ਜਸਟਿਸ ਚੰਦਰਚੂੜ ਨੂੰ ਆਪਣੇ ਪੱਤਰ ਦੀ ਇਕ ਕਾਪੀ ਸੌਂਪੀ। ਦੱਸਣਯੋਗ ਹੈ ਕਿ ਜਸਟਿਸ ਚੰਦਰਚੂੜ ਦੇ ਪਿਤਾ ਯਸ਼ਵੰਤ ਵਿਸ਼ਣੂ ਚੰਦਰਚੂੜ ਵੀ ਦੇਸ਼ ਦੇ 16ਵੇਂ ਚੀਫ ਜਸਟਿਸ ਸਨ। ਉਨ੍ਹਾਂ ਦਾ ਕਾਰਜਕਾਲ 22 ਫਰਵਰੀ 1978 ਤੋਂ 11 ਜੁਲਾਈ 1985 ਤੱਕ, ਯਾਨੀ ਕਰੀਬ 7 ਸਾਲ ਤੱਕ ਰਿਹਾ। ਪਿਤਾ ਦੇ ਰਿਟਾਇਰ ਹੋਣ ਦੇ 37 ਸਾਲਾਂ ਬਾਅਦ ਉਸੇ ਅਹੁਦੇ ’ਤੇ ਡੀਵਾਈ ਚੰਦਰਚੂੁੜ ਬੈਠਣਗੇ ਅਤੇ ਉਨ੍ਹਾਂ ਦਾ ਕਾਰਜਕਾਲ 9 ਨਵੰਬਰ 2022 ਤੋਂ 10 ਨਵੰਬਰ 2024 ਤੱਕ, ਯਾਨੀ 2 ਸਾਲ ਦਾ ਹੋਵੇਗਾ।

RELATED ARTICLES
POPULAR POSTS