7.1 C
Toronto
Saturday, October 25, 2025
spot_img
Homeਭਾਰਤਸਿੱਧੂ ਆਪਣੇ ਸਲਾਹਕਾਰਾਂ ਨੂੰ ਹਟਾਉਣ : ਹਰੀਸ਼ ਰਾਵਤ

ਸਿੱਧੂ ਆਪਣੇ ਸਲਾਹਕਾਰਾਂ ਨੂੰ ਹਟਾਉਣ : ਹਰੀਸ਼ ਰਾਵਤ

ਕਿਹਾ : ਜੇ ਸਲਾਹਕਾਰ ਨਾ ਹਟਾਏ ਤਾਂ ਹਾਈ ਕਮਾਂਡ ਲਵੇਗੀ ਐਕਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਲਾਹਕਾਰ ਹਟਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਅਜਿਹਾ ਨਹੀਂ ਕਰਦੇ ਤਾਂ ਹਾਈ ਕਮਾਂਡ ਉਨ੍ਹਾਂ ਨੂੰ ਹਟਾ ਦੇਵੇਗੀ। ਉਨ੍ਹਾਂ ਲੰਘੇ ਦਿਨੀਂ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਗਲਤ ਮਾਨਸਿਕਤਾ ਵਾਲਾ ਵੀ ਦੱਸਿਆ।
ਹਰੀਸ਼ ਰਾਵਤ ਨੇ ਅੱਗੇ ਕਿਹਾ ਕਿ ਸਿੱਧੂ ਦੇ ਸਲਾਹਕਾਰਾਂ ਵੱਲੋਂ ਪੈਦਾ ਕੀਤੇ ਗਏ ਵਿਵਾਦਾਂ ਨਾਲ ਪਾਰਟੀ ਕਿਸ ਤਰ੍ਹਾਂ ਨਿਪਟੇਗੀ। ਇਨ੍ਹਾਂ ਸਲਾਹਕਾਰਾਂ ਨੂੰ ਪਾਰਟੀ ਵੱਲੋਂ ਨਿਯੁਕਤ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਅਜਿਹੇ ਸਲਾਹਕਾਰਾਂ ਦੀ ਕੋਈ ਲੋੜ ਨਹੀਂ, ਜਿਨ੍ਹਾਂ ਦੇ ਨਿੱਤ ਨਵੇਂ ਬਿਆਨਾਂ ਕਾਰਨ ਪਾਰਟੀ ਨੂੰ ਸ਼ਰਮਸ਼ਾਰ ਹੋਣਾ ਪਵੇਗਾ।
ਤੁਹਾਨੂੰ ਦੱਸ ਦੇਈਏ ਕਿ ਲੰਘੇ ਦਿਨੀਂ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਫੇਸਬੁੱਕ ’ਤੇ ਇਕ ਪੋਸਟ ਪਾਈ ਸੀ, ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਜੰਮੂ-ਕਸ਼ਮੀਰ ਉਤੇ ਭਾਰਤ ਅਤੇ ਪਾਕਿਸਤਾਨ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਦਕਿ ਜੰਮੂ-ਕਸ਼ਮੀਰ ਇਕ ਅਜ਼ਾਦ ਮੁਲਕ ਹੈ। ਮਾਲੀ ਦੀ ਇਸ ਭਾਰਤ ਵਿਰੋਧੀ ਪੋਸਟ ਤੋਂ ਬਾਅਦ ਪੰਜਾਬ ਤੋਂ ਇਲਾਵਾ ਪੂਰੇ ਭਾਰਤ ’ਚ ਇਸ ’ਤੇ ਬਹਿਸ ਛਿੜੀ ਗਈ ਸੀ। ਰਾਵਤ ਨੇ ਕਿਹਾ ਕਿ ਪਾਰਟੀ ਜੰਮੂ-ਕਸ਼ਮੀਰ ਦੇ ਮਾਮਲੇ ’ਤੇ ਇਕਮਤ ਹੈ ਅਤੇ ਉਹ ਭਾਰਤ ਦਾ ਇਕ ਸੂਬਾ ਅਤੇ ਅਨਿੱਖੜਵਾਂ ਅੰਗ ਹੈ।

 

RELATED ARTICLES
POPULAR POSTS